ਭੇਤਭਰੇ ਹਾਲਾਤਾਂ ''ਚ ਅੰਗਹੀਣ ਨੌਜਵਾਨ ਦੀ ਮੌਤ,  ਪਰਿਵਾਰ ਨੇ ਲਗਾਏ ਕਤਲ ਦੇ ਦੋਸ਼

09/20/2020 4:01:19 PM

ਜਲਾਲਾਬਾਦ (ਨਿਖੰਜ,ਜਤਿੰਦਰ ): ਥਾਣਾ ਵੈਰੋਕਾ ਅਧੀਨ ਪੈਂਦੇ ਪਿੰਡ ਢਾਬ ਖੁਸ਼ਹਾਲ ਜੋਈਆ ਦੇ ਇਕ ਨੌਜਵਾਨ ਅੰਗਹੀਣ ਦੀ ਨਾਲ ਲੱਗਦੇ ਪਿੰਡ ਚੱਕ ਬਲੋਚਾ ਮਹਾਲਮ ਵਿਖੇ ਭੇਤਭਰੇ ਹਾਲਤਾਂ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਜਦਕਿ ਮ੍ਰਿਤਕ ਵਿਅਕਤੀ ਦੇ ਸਰੀਰ 'ਤੇ ਸੱਟਾ ਦੇ ਕਾਫੀ ਨਿਸ਼ਾਨ ਹਨ ਅਤੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮ੍ਰਿਤਕ ਬਲਵੀਰ ਸਿੰਘ ਦੀ ਕਿਸੇ ਵਿਅਕਤੀ ਵਲੋਂ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਵੈਰੋਕਾ ਦੇ ਐੱਸ.ਐੱਚ.ਓ ਪਰਮਜੀਤ ਕੁਮਾਰ ਨੇ ਮ੍ਰਿਤਕ ਦੇ ਘਰ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈਣ ਤੋਂ ਬਾਆਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ 'ਚ ਖ਼ੌਫਨਾਕ ਵਾਰਦਾਤ, ਨਾਬਾਲਗ ਨੂੰ ਦਿੱਤੀ ਦਿਲ ਕੰਬਾਊ ਮੌਤ

ਮ੍ਰਿਤਕ ਬਲਵੀਰ ਸਿੰਘ ਦੀ ਭੈਣ ਵੀਨਾ ਰਾਣੀ ਪੁੱਤਰੀ ਹਰਬੰਸ ਨੇ ਦੱਸਿਆ ਕਿ ਉਸਦਾ ਭਰਾ ਬਾਹ ਕੱਟੀ ਹੋਈ ਹੋਣ ਕਾਰਨ ਅੰਗਹੀਣ ਹੈ ਅਤੇ ਸ਼ਨੀਵਾਰ ਦੀ ਸਵੇਰ ਨੂੰ ਨਾਲ ਲੱਗਦੇ ਪਿੰਡ ਚੱਕ ਬਲੋਚਾ ਮਹਾਲਮ ਵਿਖੇ ਕਿਸੇ ਕੰਮ ਲਈ ਗਿਆ ਸੀ ਅਤੇ ਦੇਰ ਸ਼ਾਮ ਨੂੰ ਉਨ੍ਹਾਂ ਦੇ ਘਰ 2 ਨੌਜਵਾਨਾਂ ਨੇ ਆ ਕੇ ਦੱਸਿਆ ਕਿ ਬਲਵੀਰ ਸਿੰਘ ਦੀ ਮਹਾਲਮ ਪਿੰਡ ਦੇ ਚੱਕ ਰਸਤੇ 'ਤੇ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਭੈਣ ਨੇ ਅੱਗੇ ਦੱਸਿਆ ਕਿ ਉਹ ਆਪਣੇ ਨਾਲ ਗੁਆਂਢ ਦੇ ਲੋਕਾਂ ਨੂੰ ਲੈ ਕੇ ਉਕਤ ਜਗ੍ਹਾ 'ਤੇ ਗਈ ਤਾਂ ਉਸਦਾ ਭਰਾ ਮ੍ਰਿਤਕ ਹਾਲਤ ਦੇ 'ਚ ਪਿਆ ਸੀ ਅਤੇ ਜਦੋਂ ਉਸਨੂੰ ਦੇਖਿਆ ਤਾਂ ਉਸਦੇ ਸਰੀਰ 'ਤੇ ਕਾਫੀ ਸੱਟਾਂ ਦੇ ਗੰਭੀਰ ਨਿਸ਼ਾਨ ਹਨ ਅਤੇ ਜਿਵੇਂ ਕਿ ਉਸਦੀ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ ਹੋਵੇ।

ਇਹ ਵੀ ਪੜ੍ਹੋ: ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਵੱਡੀ ਮਾਤਰਾ 'ਚ ਸ਼ਰਾਬ ਦਾ ਜ਼ਖੀਰਾ ਬਰਾਮਦ

PunjabKesari

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬਲਵੀਰ ਸਿੰਘ ਕੁਆਰਾ ਸੀ ਅਤੇ ਅੰਗਹੀਣ ਹੋਣ ਦੇ ਕਾਰਨ ਵੀ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਮ੍ਰਿਤਕ ਦੀ ਭੈਣ ਵੀਨਾ ਰਾਣੀ ਪੁਲਸ ਪ੍ਰਾਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ ਕਿ ਉਸਦੇ ਭਰਾ ਦੇ ਕਾਤਲਾਂ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਥਾਣਾ ਵੈਰੋਕਾ ਦੇ ਐੱਸ.ਐੱਚ.ਓ. ਪਰਮਜੀਤ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਬਲਵੀਰ ਸਿੰਘ ਜੋ ਕਿ ਬਾਹ ਕੱਟੀ ਹੋਈ ਹੋਣ ਕਾਰਨ ਅੰਗਹੀਣ ਸੀ ਅਤੇ ਉਸਦੀ ਮਾਤਾ ਰੇਸ਼ਮਾ ਬਾਈ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਨ ਤੋਂ ਲਾਸ਼ ਦਾ ਪੋਸਟਮਾਰਟ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੋਸਟਮਾਰਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਕੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅੱਗੇ ਆਪਣੀ ਚੁੱਪ ਦਾ ਰਾਜ਼ ਖੋਲ੍ਹਣਗੇ ਨਵਜੋਤ ਸਿੱਧੂ?


Shyna

Content Editor

Related News