ਲਹਿਰਾ ਬੇਗਾ ਦੇ ਸੂਏ ਕੋਲੋਂ ਮਿਲੀ ਨੌਜਵਾਨ ਦੀ ਲਾਸ਼

01/20/2021 11:11:14 AM

ਲਹਿਰਾ ਮੁਹੱਬਤ (ਮਨੀਸ਼): ਪਿੰਡ ਲਹਿਰਾ ਖਾਨਾ ਦੇ ਇਕ ਨੌਜਵਾਨ ਦੀ ਅਚਾਨਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ 30 ਸਾਲਾ ਹਰਵਿੰਦਰ ਸਿੰਘ ਦੀ ਲਾਸ਼ ਪਿੰਡ ਲਹਿਰਾ ਬੇਗਾ ਦੇ ਸੂਏ ਕੋਲੋਂ ਮਿਲੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਮਾਤਾ ਅਤੇ 2 ਸਾਲਾ ਦੀ ਬੱਚੀ ਛੱਡ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਮੁੰਡਾ ਅੱਜ ਸਵੇਰੇ ਕਿਸਾਨ ਯੂਨੀਅਨ ਵਲੋਂ ਚੱਲ ਰਹੇ ਸੰਘਰਸ਼ ’ਚ ਸ਼ਾਮਲ ਹੋਣ ਲਈ ਲਹਿਰਾ ਬੇਗਾ ਟੋਲ ਪਲਾਜ਼ੇ ’ਤੇ ਗਿਆ ਸੀ। ਮ੍ਰਿਤਕ ਲਹਿਰਾ ਥਰਮਲ ’ਚ ਸਕਿਊਰਿਟੀ ’ਤੇ ਡਿਊਟੀ ਕਰਦਾ ਸੀ। ਭੁੱਚੋ ਚੌਕੀ ਇੰਚਾਰਜ ਕੌਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਉਪਰੰਤ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Shyna

This news is Content Editor Shyna