ਦਿਨ-ਦਿਹਾੜੇ ਫਾਰਚੂਨਰ ਗੱਡੀ ‘ਚ ਸਵਾਰ ਨੌਜਵਾਨ ਮਨੀ ਚੈਂਜਰ ਦੀ ਦੁਕਾਨ ‘ਚੋਂ 50 ਹਜ਼ਾਰ ਰੁਪਏ ਖੋਹ ਕੇ ਫਰਾਰ

11/22/2021 12:34:17 AM

ਤਪਾ ਮੰਡੀ (ਸ਼ਾਮ,ਗਰਗ)- ਸੰਘਣੀ ਆਬਾਦੀ ‘ਚ ਸ਼ਾਮ 5 ਵਜੇ ਦੇ ਕਰੀਬ ਦਿਨ-ਦਿਹਾੜੇ ਸਥਾਨਕ ਵਾਲਮੀਕਿ ਚੌਂਕ ‘ਚ ਸਥਿਤ ਰਿਆ ਮਨੀ ਚੈਂਜਰ ਦੀ ਦੁਕਾਨ ‘ਚੋ ਕਾਲੇ ਰੰਗ ਦੀ ਫਾਰਚੂਨਰ ਗੱਡੀ ‘ਚ ਸਵਾਰ ਨੌਜਵਾਨ 50 ਹਜ਼ਾਰ ਰੁਪਏ ਖੋਹਕੇ ਲੈ ਗਏ, ਜਿਸ ਕਾਰਨ ਮੰਡੀ ਨਿਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਨੀ ਚੈਂਜਰ ਦੇ ਮਾਲਕ ਸ਼ਿਵੋਮ ਬਾਂਸਲ ਨੇ ਦੱਸਿਆ ਕਿ ਉਸ ਦਾ ਡੈਡੀ ਰੋਹਿਤ ਬਾਂਸਲ ਪੁੱਤਰ ਮਿਠੁਨ ਲਾਲ ਬਾਂਸਲ ਅੱਜ ਬਾਹਰ ਗਿਆ ਹੋਇਆ ਸੀ ਤਾਂ 2 ਨੌਜਵਾਨ ਜਿਨ੍ਹਾਂ ਮੂੰਹ ‘ਤੇ ਮਾਸਕ ਬੰਨ੍ਹੇ ਹੋਏ ਸਨ, ਅੰਦਰ ਦਾਖਲ ਹੋਕੇ ਅੰਗਰੇਜ਼ੀ ‘ਚ ਗੱਲਾਂ ਕਰਨ ਲੱਗ ਪਏ ਅਤੇ ਕਿਹਾ ਕਿ ਕਰੰਸ਼ੀ ਚੇਂਜ ਕਰਵਾਉਣੀ ਹੈ,ਕਹਿੰਦੇ-ਕਹਿੰਦੇ ਦਰਾਜ ‘ਚ ਪਏ 50 ਹਜ਼ਾਰ ਰੁਪਏ ਦੀ ਕਰੰਸੀ ਝਪਟ ਕਰਕੇ ਲੈ ਗਏ, ਜਦੋ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਦੂਰ ਖੜ੍ਹੀ ਕਾਲੇ ਰੰਗ ਦੀ ਫਾਰਚੂਨਰ ਗੱਡੀ ‘ਚ ਸਵਾਰ ਹੋਕੇ ਅੰਦਰਲੇ ਬੱਸ ਸਟੈਂਡ ਵੱਲ ਚਲੇ ਗਏ।

ਇਹ ਖ਼ਬਰ ਪੜ੍ਹੋ- SL v WI : ਡੈਬਿਊ ਮੈਚ 'ਚ ਵਿੰਡੀਜ਼ ਖਿਡਾਰੀ ਦੇ ਸਿਰ 'ਚ ਲੱਗੀ ਸੱਟ, ਹਸਪਤਾਲ 'ਚ ਦਾਖਲ


ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਤਾਂ ਸਿਟੀ ਇੰਚਾਰਜ ਗੁਰਪਾਲ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ਨੇ ਦੁਕਾਨ ਅੰਦਰ ਤੇ ਇਰਦ ਗਿਰਦ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲਣ ਤੇ ਪਤਾ ਲੱਗਾ ਕਿ ਲੁਟੇਰੇ ਬੱਸ ਸਟੈਂਡ ਤੇ ਪੁੱਜਣ ਤੋਂ ਪਹਿਲਾਂ ਉਨ੍ਹਾਂ ਗੱਡੀ ਨੂੰ ਬੈਕ ਕਰਕੇ ਸ਼ਹਿਰ 'ਚ ਦੀ ਲੈਕੇ ਗਏ ਹਨ। ਹੁਣ ਪੁਲਸ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲਣ ‘ਚ ਜੁੱਟਕੇ ਨੋਜਵਾਨ ਨੂੰ ਜਲਦੀ ਕਾਬੂ ਕਰ ਲਵੇਗੀ। ਇਹ ਵੀ ਪਤਾ ਲੱਗਾ ਹੈ ਕਿ ਗੱਡੀ ਸਵਾਰ ਢਿਲਵਾਂ ਸਾਈਡ ਤੋਂ ਸ਼ਹਿਰ ‘ਚ ਦਾਖਲ ਹੋਕੇ ਘਟਨਾ ਨੂੰ ਅੰਜਾਮ ਦਿੱਤਾ ਹੈ। ਜਦੋਂ ਥਾਣਾ ਮੁੱਖੀ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗੱਡੀ ਸਵਾਰ ਡਾਲਰ ਚੈਂਜ ਕਰਵਾਉਣ ਲਈ ਆਏ ਸੀ ਜਦ ਉਨ੍ਹਾਂ ਡਾਲਰਾਂ ਦੇ ਹਿਸਾਬ ਨਾਲ ਰੁਪੈ ਦੇ ਦਿੱਤੇ ਤਾਂ ਡਾਲਰ ਦੇਣ ਵਾਲੇ ਨੇ 50 ਹਜਾਰ ਰੁਪਏ ਘੱਟ ਦੇ ਦਿੱਤੇ ਕੋਈ ਝਪਟ ਵਾਲੀ ਗੱਲ ਨਹੀਂ ਲੱਗਦੀ ਹੈ, ਪੁਲਸ ਮਾਮਲੇ ਦੀ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਬਾਰੀਕੀ ਨਾਲ ਜਾਂਚ ਕਰ ਰਹੀ ਹੈ। 

ਇਹ ਖ਼ਬਰ ਪੜ੍ਹੋ- ਭਾਰਤ-ਨਿਊਜ਼ੀਲੈਂਡ ਮੈਚ ਤੋਂ ਪਹਿਲਾਂ ਪੁਲਸ ਨੇ 11 ਲੋਕਾਂ ਨੂੰ ਕੀਤਾ ਗ੍ਰਿਫਤਾਰ, ਮੈਦਾਨ 'ਤੇ ਵਧਾਈ ਗਈ ਸੁਰੱਖਿਆ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News