ਨਾਭਾ ’ਚ ਇਕ ਨੌਜਵਾਨ ਨੇ ਮਹਿਲਾ ਮਿੱਤਰ ਨਾਲ ਕੀਤਾ ਬਲਾਤਕਾਰ

09/22/2021 4:08:14 PM

ਨਾਭਾ (ਜੈਨ) : ਇਥੇ ਇਕ ਨੌਜਵਾਨ ਵਲੋਂ ਮਹਿਲਾ ਮਿੱਤਰ ਨਾਲ ਬਲਾਤਕਾਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਕੋਤਵਾਲੀ ਪੁਲਸ ਵਿਚ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਮਨੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਅਲੌਹਰਾਂ ਗੇਟ ਨਾਲ ਲਗਭਗ ਦੋ ਸਾਲ ਤੋਂ ਗੱਲਬਾਤ ਸੀ, ਜਿਸ ਕਰਕੇ ਉਹ ਮੈਨੂੰ ਦੁਪਹਿਰ ਸਮੇਂ ਘਰੋਂ ਬੁਲਾ ਕੇ ਗੋਦਾਮ ’ਤੇ ਲੈ ਗਿਆ, ਜਿਥੇ ਬਲਾਤਕਾਰ ਕੀਤਾ ਅਤੇ ਰਾਤੀ 9 ਵਜੇ ਡਿਫੈਂਸ ਕਾਲੋਨੀ ਵਿਖੇ ਛੱਡ ਦਿੱਤਾ। ਪੁਲਸ ਨੇ ਉਕਤ ਦੇ ਬਿਆਨ ਦਰਜ ਕਰਕੇ ਮੈਡੀਕਲ ਕਰਵਾਇਆ ਅਤੇ ਦੋਸ਼ੀ ਨੌਜਵਾਨ ਮਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਡੀ. ਐਸ. ਪੀ. ਰਾਜੇਸ਼ ਛਿੱਬੜ ਅਨੁਸਾਰ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Gurminder Singh

This news is Content Editor Gurminder Singh