ਭਿਆਨਕ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

02/20/2021 8:30:53 PM

ਸੰਗਰੂਰ, (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)- ਫੋਕਲ ਪੁਆਇੰਟ ਸੰਗਰੂਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ ਐਨੀ ਦਰਦਨਾਕ ਹੋਈ ਕਿ ਉਸਦੇ ਸਰੀਰ ਦਾ ਅੰਗ-ਅੰਗ ਸੜਕ ’ਤੇ ਖਿਲਰ ਗਿਆ ।
ਜਾਣਕਾਰੀ ਅਨੁਸਾਰ ਮ੍ਰਿਤਕ ਮਨਜੋਤ ਸਿੰਘ ਦੀ ਉਮਰ 25 ਸਾਲ ਦੱਸੀ ਜਾ ਰਿਹਾ ਸੀ ਜੋ ਕਿ ਪੁਲਸ ਲਾਈਨ ਸੰਗਰੂਰ ਦਾ ਰਹਿਣ ਵਾਲਾ ਸੀ । ਮ੍ਰਿਤਕ ਮਨਜੋਤ ਸਿੰਘ ਅਤੇ ਉਸਦਾ ਦੋਸਤ ਜਸਨਪ੍ਰੀਤ ਸਿੰਘ ਸੁਨਾਮ ਤੋਂ ਸੰਗਰੂਰ ਵੱਲੋਂ ਆ ਰਹੇ ਸਨ ਤਾਂ ਫੋਕਲ ਪੁਆਇੰਟ ਸੰਗਰੂਰ ਦੇ ਨਜ਼ਦੀਕ ਇਕ ਅਣਪਛਾਤੀ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦਾ ਮੋਟਰਸਾਈਕਲ ਸੰਗਰੂਰ ਤੋਂ ਆਮ ਰਹੇ ਟਰੱਕ ਅੱਗੇ ਜਾ ਡਿੱਗਿਆ। ਮੋਟਰਸਾਈਕਲ ਸਵਾਰ ਜਸਨਪ੍ਰੀਤ ਸਿੰਘ ਜੋ ਮੋਟਰਸਾਈਕਲ ਚਲਾ ਰਿਹਾ ਸੀ ਉਹ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ ਅਤੇ ਮਨਜੋਤ ਸਿੰਘ ਮੋਟਰਸਾਈਕਲ ਸਮੇਤ ਟਰੱਕ ਅੱਗੇ ਆ ਗਿਆ ਜਿਸ ਦੀ ਮੌਕੇ ’ਤੇ ਮੌਤ ਹੋ ਗਈ । ਟਰੱਕ ਮੋਟਰਸਾਈਕਲ ਅਤੇ ਮ੍ਰਿਤਕ ਮਨਜੋਤ ਸਿੰਘ ਨੂੰ 200 ਮੀਟਰ ਤੱਕ ਘਸੀਟਦਾ ਲੈ ਗਿਆ। ਮ੍ਰਿਤਕ ਦਾ ਸਰੀਰ ਟਰੱਕ ਦੇ ਟਾਇਰਾਂ ’ਚ ਫਸ ਗਿਆ । ਪੁਲਸ ਨੇ ਮੌਕੇ ’ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News