ਕਰੰਟ ਲੱਗਣ ਕਾਰਣ ਹੋਈ ਨੌਜਵਾਨ ਦੀ ਮੌਤ

10/14/2020 3:11:47 AM

ਅਬੋਹਰ, (ਸੁਨੀਲ)– ਥਾਣਾ ਬਹਾਵਵਾਲਾ ਪੁਲਸ ਨੇ ਇਕ ਨੌਜਵਾਨ ਨੂੰ ਬਿਨਾਂ ਬਿਜਲੀ ਬੰਦ ਕਰ ਕੇ 11000 ਵੋਲਟੇਜ ਬਿਜਲੀ ਦੇ ਖੰਬੇ ’ਤੇ ਚਡ਼ਾਉਣ, ਜਿਸ ਕਾਰਣ ਕਰੰਟ ਲੱਗਣ ਕਾਰਣ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸਹਾਿÎੲਕ ਸਬ-ਇੰਸਪੈਕਟਰ ਦਵਿੰਦਰ ਸਿੰਘ ਕਰ ਰਹੇ ਹੈ।

ਪੁਲਸ ਨੂੰ ਦਿੱਤੇ ਬਿਆਨਾਂ ’ਚ ਧਰਮਪਾਲ ਪੁੱਤਰ ਨੱਥੂਰਾਮ ਵਾਸੀ ਪਿੰਡ ਸੀਤੋ ਗੁੰਨੋਂ ਨੇ ਦੱਸਿਆ ਕਿ ਮੇਰਾ ਲਡ਼ਕਾ ਪਿੰਦਰ ਉਮਰ ਕਰੀਬ 30 ਸਾਲ ਪ੍ਰਾਈਵੇਟ ਤੌਰ ’ਤੇ ਬਿਜਲੀ ਠੀਕ ਕਰਨ ਦਾ ਕੰਮ ਕਰਦਾ ਸੀ। ਜਿਸਨੂੰ 11-10-2020 ਨੂੰ 4.15 ਸ਼ਾਮ ਨੂੰ ਨਵਜੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਦੁਤਰਾਂਵਾਲੀ ਜਿਹਡ਼ਾ ਕਿ ਬਿਜਲੀ ਠੀਕ ਕਰਨ ਦਾ ਕੰਮ ਕਰਦਾ ਹੈ। ਆਪਣੇ ਨਾਲ ਬਿਜਲੀ ਠੀਕ ਕਰਨ ਦੇ ਲਈ ਆਪਣੇ ਨਾਲ ਪਿੰਡ ਖੈਰਪੁਰ ਲੈ ਗਿਆ ਜਿਥੇ ਉਸਨੇ ਉਸਦੇ ਲਡ਼ਕੇ ਨੂੰ 11000 ਵੋਲਟੇਜ ਬਿਜਲੀ ਦੀ ਲਾਈਨ ਉਪਰ ਬਿਨਾਂ ਬਿਜਲੀ ਬੰਦ ਕਰਵਾਏ ਲਾਪ੍ਰਵਾਹੀ ਦੇ ਨਾਲ ਜੈਪਰ ਲਾਉਣ ਦੇ ਲਈ ਖੰਬੇ ’ਤੇ ਚਡ਼ਾ ਦਿੱਤਾ, ਜਿਸ ਨਾਲ ਮੇਰੇ ਬੇਟੇ ਪਿੰਦਰ ਦੀ ਕਰੰਟ ਲੱਗਣ ਕਾਰਣ ਮੌਤ ਹੋ ਗਈ। ਥਾਣਾ ਬਹਾਵਵਾਲਾ ਪੁਲਸ ਨੇ ਧਰਮਪਾਲ ਦੇ ਬਿਆਨਾਂ ਦੇ ਆਧਾਰ ’ਤੇ ਨਵਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।


Bharat Thapa

Content Editor

Related News