ਟਰਾਲੀ ਬਿਜਲੀ ਦੀਆਂ ਤਾਰਾਂ ਨਾਲ ਛੂਹੀ, ਨੌਜਵਾਨ ਦੀ ਮੌਤ

05/15/2022 11:35:44 AM

ਲੌਂਗੋਵਾਲ (ਜ.ਬ.) : ਪਿੰਡ ਕੋਠੇ ਦੇਸੂਪੁਰਾ ਦੇ ਇਕ ਗ਼ਰੀਬ ਕਿਸਾਨ ਪਰਿਵਾਰ ਦੇ 24 ਸਾਲਾ ਨੌਜਵਾਨ ਦੀ ਟਰਾਲੀ ’ਚ ਕਰੰਟ ਆ ਜਾਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਪਿੰਡ ਮੰਡੇਰ ਕਲਾਂ ਦੇ ਸਾਬਕਾ ਸਰਪੰਚ ਹਰਵਿੰਦਰ ਸਿੰਘ ਮੱਖਣ ਨੇ ਦੱਸਿਆ ਕਿ ਇਹ ਘਟਨਾ ਨੇੜਲੇ ਪਿੰਡ ਨੀਲੋਵਾਲ ਦੇ ਇਕ ਭੱਠੇ ’ਤੇ ਵਾਪਰੀ ਹੈ। ਰਣਜੀਤ ਸਿੰਘ ਉਰਫ ਕਾਲਾ ਮਿੱਟੀ ਦੀ ਟਰਾਲੀ ਖਾਲੀ ਕਰ ਰਿਹਾ ਸੀ ਕਿ ਟਰਾਲੀ ਉਪਰੋਂ ਜਾਂਦੀਆਂ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਈ।

ਇਹ ਵੀ ਪੜ੍ਹੋ : ਟ੍ਰੈਕਟਰ ਥੱਲੇ ਆਉਣ ਕਾਰਨ 7 ਸਾਲਾ ਬੱਚੀ ਦੀ ਮੌਤ, ਪਿਤਾ ਨੇ ਜਤਾਇਆ ਕਤਲ ਦਾ ਖ਼ਦਸ਼ਾ

ਰਣਜੀਤ ਸਿੰਘ ਦਾ ਡਾਲੇ ਨੂੰ ਹੱਥ ਪਾਇਆ ਹੋਇਆ ਸੀ ਜਿਸ ਕਾਰਨ ਬਿਜਲੀ ਦੇ ਕਰੰਟ ਨੇ ਉਸਨੂੰ ਆਪਣੀ ਚਪੇਟ ’ਚ ਲੈ ਲਿਆ ਅਤੇ ਰਣਜੀਤ ਸਿੰਘ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਸੂਤਰਾਂ ਅਨੁਸਾਰ ਉਕਤ ਨੌਜਵਾਨ ਬੇਹੱਦ ਗ਼ਰੀਬ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News