ਕਾਰ ਦੀ ਲਪੇਟ ’ਚ ਆਉਣ ਕਾਰਣ ਨੌਜਵਾਨ ਦੀ ਮੌਤ

02/22/2020 7:37:49 PM

ਭਵਾਨੀਗਡ਼੍ਹ,(ਵਿਕਾਸ, ਸੰਜੀਵ)- ਬੀਤੀ ਸ਼ਾਮ ਕਾਰ ਦੀ ਲਪੇਟ ’ਚ ਆਉਣ ਕਾਰਣ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਆਈ. ਰਾਜਵੰਤ ਕੁਮਾਰ ਇੰਚਾਰਜ ਪੁਲਸ ਚੌਕੀ ਘਰਾਚੋਂ ਨੇ ਦੱਸਿਆ ਕਿ ਰਣਵੀਰ ਸਿੰਘ (24) ਵਾਸੀ ਦਿਆਲਗਡ਼੍ਹ ਜੇਜੀਆਂ ਸ਼ੁੱਕਰਵਾਰ ਸ਼ਾਮ ਅਾਪਣੇ ਚਾਚੇ ਕਰਨਵੀਰ ਸਿੰਘ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਘਰਾਚੋਂ-ਸੰਘਰੇਡ਼ੀ ਲਿੰਕ ਰੋਡ ’ਤੇ ਜਾ ਰਿਹਾ ਸੀ ਤਾਂ ਇਸ ਦੌਰਾਨ ਸਡ਼ਕ ਕੰਢੇ ਰੁਕੇ ਰਣਵੀਰ ਸਿੰਘ ਨੂੰ ਇਕ ਤੇਜ਼ ਰਫਤਾਰ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ’ਚ ਗੰਭੀਰ ਜ਼ਖ਼ਮੀ ਰਣਵੀਰ ਨੂੰ ਪਹਿਲਾਂ ਸੰਗਰੂਰ ਅਤੇ ਬਾਅਦ ’ਚ ਪਟਿਆਲਾ ਲਿਜਾਂਦਾ ਗਿਆ ਜਿਥੇ ਉਸ ਦੀ ਮੌਤ ਹੋ ਗਈ। ਐੱਸ. ਆਈ. ਰਾਜਵੰਤ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa