ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਕੀਤੀ ਖੁਦਕੁਸ਼ੀ

01/17/2020 12:39:12 AM

ਖੰਨਾ, (ਜ. ਬ.)— ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਇਕ 19 ਸਾਲਾ ਨੌਜਵਾਨ ਨੇ ਦਰੱਖਤ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਜਿਸ ਦੌਰਾਨ ਪੁਲਸ ਨੇ ਸ਼ਿਕਾਇਤਕਰਤਾ ਬੂਟਾ ਰਾਮ ਪੁੱਤਰ ਗੋਬਿੰਦ ਰਾਮ ਨਿਵਾਸੀ ਬਿਹਾਰ ਹਾਲ ਨਿਵਾਸੀ ਪਿੰਡ ਰੌਹਾਣ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਧਾਰਾ 174 ਅਧੀਨ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ 19 ਸਾਲ ਦਾ ਪੁੱਤਰ ਸੁਨੀਲ ਕੁਮਾਰ ਲਗਭਗ 10 ਦਿਨ ਪਹਿਲਾਂ ਆਪਣੇ ਪਿੰਡ ਤੋਂ ਆਪਣੇ ਹੋਰ ਸਾਥੀਆਂ ਨਾਲ ਗੰਨੇ ਦੀ ਕਟਾਈ ਦੇ ਸਬੰਧ 'ਚ ਆਇਆ ਸੀ ਅਤੇ ਉਹ ਡਾਕਟਰ ਗੁਨਿੰਦਰ ਸਿੰਘ ਦੀ ਮੋਟਰ 'ਤੇ ਕੰਮ ਕਰਨ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਖਾਣਾ ਖਾ ਕੇ ਸੌਂ ਗਿਆ ਸੀ। ਇਸ 'ਚ ਉਸਨੇ ਦੇਰ ਰਾਤ ਕਮਰੇ ਦੇ ਬਾਹਰ ਇਕ ਵੱਡੇ ਦਰੱਖਤ ਦੇ ਨਾਲ ਰੱਸੇ ਨਾਲ ਫਾਹ ਲੈਂਦੇ ਹੋਏ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਜਾਣਕਾਰੀ ਅਨੁਸਾਰ ਉਹ ਪਿਛਲੇ 2 ਦਿਨਾਂ ਤੋਂ ਮਾਨਸਿਕ ਤਣਾਅ ਦੀ ਹਾਲਤ 'ਚ ਗੁਜ਼ਰ ਰਿਹਾ ਸੀ। ਵਾਰ-ਵਾਰ ਪੁੱਛਣ 'ਤੇ ਵੀ ਉਸ ਨੇ ਕਿਸੇ ਨੂੰ ਕੁੱਝ ਨਹੀਂ ਦੱਸਿਆ ਅਤੇ ਘਟਨਾ ਨੂੰ ਅੰਜਾਮ ਦੇ ਦਿੱਤਾ।
 

KamalJeet Singh

This news is Content Editor KamalJeet Singh