ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

11/03/2020 2:30:27 AM

ਮੋਗਾ,(ਆਜ਼ਾਦ)- ਮੋਗਾ ਨੇੜਲੇ ਪਿੰਡ ਮੰਗੇਵਾਲਾ ਨਿਵਾਸੀ ਨੌਜਵਾਨ ਲੜਕੇ ਚਮਕੌਰ ਸਿੰਘ (21) ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਬੇਟੇ ਦੀ ਮੌਤ ਲਈ ਉਸਦੀ ਕਥਿਤ ਪ੍ਰੇਮਿਕਾ ਨੂੰ ਦੋਸ਼ੀ ਦੱਸਿਆ। ਪਿੰਡ ਮੰਗੇਵਾਲਾ ਨਿਵਾਸੀ ਚਮਕੌਰ ਸਿੰਘ ਦਾ ਕਥਿਤ ਤੌਰ ’ਤੇ ਇਕ ਲੜਕੀ ਨਾਲ ਪ੍ਰੇਮ ਸਬੰਧ ਸੀ ਤੇ ਦੋਨੋਂ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਲੜਕੀ ਦੇਾ ਪਰਿਵਾਰ ਰਾਜੀ ਨਹੀਂ ਸੀ ਹੋ ਰਿਹਾ। ਚਮਕੌਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ 28 ਅਕਤੂਬਰ ਨੂੰ ਜਦੋਂ ਉਨ੍ਹਾਂ ਦਾ ਬੇਟਾ ਕੋਠੇ ’ਤੇ ਪਿਆ ਸੀ ਤਾਂ ਉਸਦੀ ਕਥਿਤ ਪ੍ਰੇਮਿਕਾ ਨੇ ਜ਼ਹਿਰੀਲੀ ਦਵਾਈ ਦੇ ਕੇ ਕਿਹਾ ਕਿ ਸਾਡਾ ਵਿਆਹ ਨਹੀਂ ਹੋ ਸਕਦਾ ਇਸ ਕਰ ਕੇ ਆਪਾਂ ਦੋਨੋਂ ਜੀਵਨ ਲੀਲਾ ਸਮਾਪਤ ਕਰ ਲਈਏ। ਸਾਡੇ ਬੇਟੇ ਨੇ ਕਥਿਤ ਪ੍ਰੇਮਿਕਾ ਦੇ ਝਾਂਸੇ ਵਿਚ ਆ ਕੇ ਜ਼ਹਿਰੀਲੀ ਦਵਾਈ ਪੀ ਲਈ ਜਦੋਂ ਉਸਦੀ ਹਾਲਤ ਵਿਗੜ ਗਈ ਤਾਂ ਪਤਾ ਲੱਗਣ ’ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਉਸਨੇ ਦਮ ਤੋੜ ਦਿੱਤਾ।

ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁੱਖ ਅਫਸਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕਰਨ ਦੇ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਨ। ਜਾਂਚ ਦੇ ਬਾਅਦ ਜੇ ਕੋਈ ਅਜਿਹੀ ਗੱਲਬਾਤ ਆਉਂਦੀ ਹੈ ਤਾਂ ਅਗਲੇਰੀ ਕਾਰਵਾਈ ਉਸ ਮੁਤਾਬਕ ਕੀਤੀ ਜਾਵੇਗੀ।


Bharat Thapa

Content Editor

Related News