ਦੁਬਈ ਤੋਂ ਪਰਤੇ ਨੌਜਵਾਨ ਨੂੰ ਰੱਖਿਆ ''ਏਕਾਂਤਵਾਸ'' ''ਚ

03/23/2020 8:44:56 PM

ਨਾਭਾ, (ਖੁਰਾਣਾ)— ਨਾਭਾ ਵਿਖੇ ਇਕ ਨੌਜਵਾਨ ਦੁਬਈ ਤੋਂ 10 ਦਿਨ ਪਹਿਲਾਂ ਆਇਆ ਸੀ। ਉਸ ਨੂੰ ਸਿਹਤ ਵਿਭਾਗ ਵੱਲੋਂ ਘਰ 'ਚ ਰਹਿਣ ਦੇ ਹੁਕਮ ਦਿੱਤੇ ਗਏ ਸਨ। ਇਹ ਨੌਜਵਾਨ ਘਰੋਂ ਬਾਹਰ ਵਿਅਕਤੀਆਂ ਨਾਲ ਮੇਲ-ਮਿਲਾਪ ਰੱਖਦਾ ਸੀ। ਉਸ ਨੂੰ ਸਿਹਤ ਵਿਭਾਗ ਦੇ ਮੁਲਾਜ਼ਮ ਕਈ ਵਾਰ ਸੂਚਿਤ ਕਰਨ ਤੋਂ ਬਾਅਦ ਸੋਮਵਾਰ ਰਾਊਂਡਅਪ ਕਰ ਕੇ ਆਪਣੇ ਨਾਲ ਲੈ ਗਏ।
ਇਸ ਮੌਕੇ ਨਾਭਾ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਨੌਜਵਾਨ ਨੂੰ ਰਾਊਂਡਅਪ ਕਰ ਕੇ ਸਿਹਤ ਵਿਭਾਗ ਦੀ ਟੀਮ ਆਪਣੇ ਨਾਲ ਲੈ ਗਈ। ਇਸ ਨੂੰ 'ਏਕਾਂਤਵਾਸ' 'ਚ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਜਾਵੇਗਾ। ਇਸ ਮੌਕੇ ਨਾਭਾ ਦੇ ਐੱਸ. ਐੱਮ. ਓ. ਦਲਬੀਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਨੌਜਵਾਨ ਨੂੰ ਰਾਊਂਡਅਪ ਕਰ ਕੇ ਨਾਭਾ ਦੇ ਸਰਕਾਰੀ ਹਸਪਤਾਲ ਵਿਖੇ 'ਇਕਾਂਤਵਾਸ' 'ਚ ਰੱਖਿਆ ਜਾਵੇਗਾ ਤਾਂ ਜੋ ਕਿ ਇਹ ਲੋਕਾਂ ਦੇ ਸੰਪਰਕ ਦੇ 'ਚ ਨਾ ਆ ਸਕੇ।

KamalJeet Singh

This news is Content Editor KamalJeet Singh