ਕਾਰ ਸਵਾਰਾਂ ਨੇ ਨੌਜਵਾਨ ਨੂੰ ਕੀਤਾ ਅਗਵਾ, ਮਾਮਲਾ ਦਰਜ

05/15/2022 9:18:02 PM

ਬਰੇਟਾ (ਬਾਂਸਲ)-ਸਥਾਨਕ ਸ਼ਹਿਰ ਦੇ ਧੀਰਜ ਕੁਮਾਰ ਨਾਂ ਦੇ ਨੌਜਵਾਨ ਨੂੰ ਅਗਵਾ ਕਰਨ ਦੇ ਦੋਸ਼ ’ਚ ਜ਼ਿਲ੍ਹਾ ਬਠਿੰਡਾ ਦੀ ਪੁਲਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਫ਼ਿਲਹਾਲ ਅਗਵਾਕਾਰਾਂ ਦੀ ਪੁਲਸ ਭਾਲ ਕਰ ਰਹੀ ਹੈ । ਮਾਮਲੇ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਸੀਂਗੋ ਪੁਲਸ ਚੌਕੀ ਦੇ ਜਾਂਚ ਅਧਿਕਾਰੀ ਫਰਮਿੰਦਰ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਵਾਸੀ ਘੁਰਕਣੀ ਵੱਲੋਂ ਲਿਖਵਾਏ ਗਏ ਬਿਆਨਾਂ ਅਨੁਸਾਰ ਬੀਤੇ ਦਿਨ ਸ਼ਨੀਵਾਰ ਨੂੰ ਉਹ ਆਪਣੇ ਦੋਸਤ ਧੀਰਜ ਕੁਮਾਰ ਵਾਸੀ ਬਰੇਟਾ ਨਾਲ ਆਪਣੀ ਚਿੱਟੇ ਰੰਗ ਦੀ ਕਾਰ ’ਤੇ ਕਾਲਿਆਂਵਾਲੀ ਮੰਡੀ (ਹਰਿਆਣਾ) ਨੂੰ ਜਾ ਰਹੇ ਸਨ।

ਇਸ ਦੌਰਾਨ ਰਸਤੇ ’ਚ ਪਿੰਡ ਬਹਿਮਣ ਕੌਰ ਸਿੰਘ ਜ਼ਿਲ੍ਹਾ ਬਠਿੰਡਾ ਨਜ਼ਦੀਕ ਸਵਿਫਟ ਕਾਰ ’ਤੇ ਚਾਰ ਨੌਜਵਾਨ ਆਏ, ਜਿਨ੍ਹਾਂ ਨੇ ਬੈਟ ਮਾਰ ਕੇ ਸਾਡੀ ਗੱਡੀ ਦਾ ਸ਼ੀਸ਼ਾ ਭੰਨ ਦਿੱਤਾ ਤੇ ਕੁੱਟਮਾਰ ਕਰਕੇ ਮੇਰੇ ਦੋਸਤ ਧੀਰਜ ਕੁਮਾਰ ਨੂੰ ਅਗਵਾ ਕਰਕੇ ਲੈ ਗਏ। ਇਸ ਮਾਮਲੇ ’ਚ ਪੁਲਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 91 ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


Manoj

Content Editor

Related News