ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

10/05/2019 6:46:53 PM

ਸੰਗਰੂਰ/ਸ਼ੇਰਪੁਰ,(ਸਿੰਗਲਾ) : ਕਸਬਾ ਸ਼ੇਰਪੁਰ ਦੇ ਸਮਾਜ ਸੇਵੀ ਪਡੰਤ ਵਰਿੰਦਰ ਪਾਲ ਸ਼ਰਮਾਂ ਦੇ ਭਾਣਜੇ ਕਮਲ ਨੈਣ (26) ਪੁੱਤਰ ਪਡੰਤ ਚੰਡੀ ਪ੍ਰਸ਼ਾਦ ਸ਼ਾਸਤਰੀ ਜਨਤਾ ਨਗਰ ਧੂਰੀ ਦੀ ਲੰਘੀ ਰਾਤ ਕਰੰਟ ਲੱਗਣ ਕਰਕੇ ਮੌਤ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਕਮਲ ਨੈਣ ਦੇ ਮਾਮਾ ਵਰਿੰਦਰ ਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਕਮਲ ਨੈਣ ਇੱਕ ਸਾਂਝੇ ਧਾਰਮਿਕ ਸਮਾਗਮ ਦੌਰਾਨ ਚੱਲ ਰਹੀ ਜੋਤ ਦੀ ਸੰਭਾਲ ਕਰਕੇ ਘਰ ਵਾਪਸ ਜਾ ਰਿਹਾ ਸੀ। ਸਮਾਗਮ ਵਿੱਚ ਲੱਗੇ ਟੈਟ ਦੇ ਪੋਲ ਵਿੱਚ ਅਚਾਨਕ ਕਰੰਟ ਆ ਜਾਣ ਕਰਕੇ ਉਸ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦਾ ਅੰਤਿਮ ਸਸਕਾਰ ਰਾਮ ਬਾਗ ਧੂਰੀ ਵਿਖੇ ਕਰ ਦਿੱਤਾ ਗਿਆ ਹੈ।