ਟਿੱਪਰ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਲੜਕੀ ਦੀ ਮੌਤ

03/19/2020 9:15:48 PM

ਮੰਡੀ ਗੋਬਿੰਦਗੜ੍ਹ,(ਮੱਗੋ)- ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਖੰਨਾ ਸਾਈਡ ਸਰਵਿਸ ਰੋਡ 'ਤੇ ਸੜਕ ਦੁਰਘਟਨਾ 'ਚ ਇਕ ਨੌਜਵਾਨ ਲੜਕੀ ਦੀ ਮੌਤ ਅਤੇ ਮੋਟਰਸਾਈਕਲ ਚਾਲਕ ਗੰਭੀਰ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਪੁਲਸ ਨੂੰ ਵੈਭਵ ਬੱਸੀ ਉਰਫ ਨੋਨੀ ਬੱਸੀ ਪੁੱਤਰ ਪ੍ਰੇਮ ਕੁਮਾਰ ਵਾਸੀ ਵਿਕਾਸ ਨਗਰ ਮੰਡੀ ਗੋਬਿੰਦਗੜ੍ਹ ਨੇ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਆਪਣੀ ਭਤੀਜੀ ਨਾਲ ਉਸ ਦੇ ਕੱਪੜੇ ਲੈਣ ਲਈ ਗੋਬਿੰਦਗੜ੍ਹ ਤੋਂ ਖੰਨਾ ਸਰਵਿਸ ਰੋਡ 'ਤੇ ਆਪਣੇ ਮੋਟਰਸਾਇਕਲ ਨੰਬਰ ਪੀ. ਬੀ. 23 ਵਾਈ-2034 'ਤੇ ਖੰਨਾ ਨੂੰ ਜਾ ਰਿਹਾ ਸੀ ਤਾਂ ਪਿਛੋਂ ਦੀ ਆ ਰਹੇ ਟਿੱਪਰ ਦੀ ਲਪੇਟ 'ਚ ਆ ਕੇ ਉਹ ਖੱਬੇ ਪਾਸੇ ਅਤੇ ਉਸ ਦੀ ਭਤੀਜੀ ਸੱਜੇ ਪਾਸੇ ਸਮੇਤ ਮੋਟਰਸਾਈਕਲ ਡਿੱਗ ਗਏ, ਜਿਸ 'ਤੇ ਅਣਗਹਿਲੀ ਅਤੇ ਤੇਜ਼ ਰਫਤਾਰ ਨਾਲ ਟਿੱਪਰ ਚਲਾ ਰਹੇ ਡਰਾਈਵਰ ਦਾ ਟਿੱਪਰ ਉਸ ਦੀ ਭਤੀਜੀ ਦੇ ਸਿਰ 'ਤੇ ਚੜ੍ਹ ਗਿਆ, ਜਿਸ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੁਰਘਟਨਾ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਗੱਡੀ ਦਾ ਇੰਤਜ਼ਾਮ ਕਰ ਕੇ ਉਸ ਦੀ ਮ੍ਰਿਤਕ ਭਤੀਜੀ ਨੂੰ ਅਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ। ਪੁਲਸ ਨੂੰ ਸੂਚਨਾ ਮਿਲਣ 'ਤੇ ਸਹਾਇਕ ਥਾਣੇਦਾਰ ਗੁਰਭੇਜ ਸਿੰਘ ਸਮੇਤ ਪੁਲਸ ਪਾਰਟੀ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਹੈ ਤੇ ਮੌਕੇ ਤੋਂ ਫਰਾਰ ਹੋਏ ਅਣਪਛਾਤੇ ਟਰੱਕ ਡਰਾਈਵਰ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News