ਪਿੰਡ ਸਰਾਏਨਾਗਾ ਦੇ ਖੇਤਾਂ ''ਚੋਂ ਸ਼ੱਕੀ ਹਾਲਾਤ ''ਚ ਮਿਲੀ ਨੌਜਵਾਨ ਦੀ ਲਾਸ਼

11/28/2019 11:19:33 PM

ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸਰਾਏਨਾਗਾ ਵਿਖੇ ਇਕ ਨੌਜਵਾਨ ਦੀ ਪਰਾਲੀ 'ਚੋਂ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਨਿਤਿਨ ਨਾਮ ਦਾ ਨੌਜਵਾਨ ਦੁਪਹਿਰ ਕਰੀਬ 12 ਵਜੇ ਤੋਂ ਗਾਇਬ ਸੀ। ਨਿਤਿਨ ਦੇ ਪਿਤਾ ਦੀ ਪਿੰਡ 'ਚ ਹੀ ਸੁਨਿਆਰ ਦੀ ਦੁਕਾਨ ਹੈ, ਜਿਥੋਂ ਉਹ ਕਿਸੇ ਦੇ ਘਰ ਪੈਸੇ ਫੜਾਉਣ ਗਿਆ ਸੀ ਪਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਵਲੋਂ ਕਾਫੀ ਦੇਰ ਭਾਲ ਕਰਨ ਪਿੱਛੋਂ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਸ਼ਾਮ ਮੌਕੇ ਜਦ ਪੁਲਸ ਨੌਜਵਾਨ ਦੀ ਭਾਲ ਕਰ ਰਹੀ ਸੀ ਤਾਂ ਪੁਲਸ ਨੂੰ ਖੇਤਾਂ 'ਚੋਂ ਪਰਾਲੀ ਦੀਆਂ ਗਠਾਂ ਹੇਠੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਨੌਜਵਾਨ ਦੇ ਸਰੀਰ 'ਤੇ ਕੁੱਝ ਜ਼ਖਮ ਸਨ, ਜਿਸ ਤੋਂ ਕਤਲ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।