ਤੇਜ਼ ਰਫਤਾਰ ਟਰੱਕ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ.

12/13/2019 12:53:31 AM

ਚੰਡੀਗੜ੍ਹ, (ਸੰਦੀਪ)— ਹੱਲੋਮਾਜਰਾ ਚੌਕ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਦੀ ਚਪੇਟ 'ਚ ਆਉਣ ਨਾਲ ਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਕਲੋਨੀ ਨੰਬਰ-4 ਨਿਵਾਸੀ ਜੋਗਿੰਦਰ ਕੁਮਾਰ (21) ਦੇ ਤੌਰ 'ਤੇ ਹੋਈ ਹੈ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਮੁਲਜ਼ਮ ਟਰੱਕ ਚਾਲਕ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਟਰੱਕ ਚਾਲਕ ਦੀ ਪਛਾਣ ਯੂ.ਪੀ. ਦੇ ਆਜਮਗੜ੍ਹ ਨਿਵਾਸੀ ਸ਼੍ਰੀਕੇਸ਼ (31) ਦੇ ਤੌਰ 'ਤੇ ਹੋਈ ਹੈ। ਵੀਰਵਾਰ ਰਾਤ ਨੂੰ ਜੋਗਿੰਦਰ ਸਾਈਕਲ 'ਤੇ ਕਿਸੇ ਕੰਮ ਤੋਂ ਕਲੋਨੀ ਨੰਬਰ-4 ਤੋਂ ਰਾਮਦਰਬਾਰ ਜਾ ਰਿਹਾ ਸੀ ਤੇ ਜਿਵੇਂ ਹੀ ਹੱਲੋਮਾਜਰਾ ਚੌਕ ਨੇੜੇ ਪਹੁੰਚਿਆ ਤਾਂ ਪਿਛੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਚਪੇਟ 'ਚ ਲੈ ਲਿਆ। ਪੁਲਸ ਨੇ ਜਖ਼ਮੀ ਨੂੰ ਸੈਕਟਰ-32 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
 

KamalJeet Singh

This news is Content Editor KamalJeet Singh