ਚਿੱਟੇ ਨੇ ਖੋਹਿਆ ਇਕ ਹੋਰ ਮਾਂ-ਪਿਓ ਦਾ ਲਾਡਲਾ ਪੁੱਤ

09/20/2019 9:12:29 PM

ਜ਼ੀਰਾ, (ਅਕਾਲੀਆਂ ਵਾਲਾ)— ਵਿਧਾਨ ਸਭਾ ਹਲਕਾ ਜ਼ੀਰਾ 'ਚ ਚਿੱਟੇ ਦੇ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ।ਨੇੜਲੇ ਪਿੰਡ ਸਨ੍ਹੇਰ ਵਿਖੇ 27 ਸਾਲ ਦੇ ਨੌਜਵਾਨ ਦੀ ਚਿੱਟੇ ਦਾ ਸੇਵਨ ਕਾਰਨ ਮੌਤ ਹੋ ਗਈ। ਪਿੰਡ ਸਨ੍ਹੇਰ 'ਚ ਪਿਛਲੇ ਕੁਝ ਕੁ ਮਹੀਨਿਆਂ ਦੌਰਾਨ ਇਹ ਤੀਸਰੀ ਮੌਤ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀ ਕਾਫ਼ੀ ਚਿੰਤਤ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਜਗਤਾਰ ਸਿੰਘ ਉਰਫ ਕਾਕਾ ਸਪੁੱਤਰ ਸਰੂਪ ਸਿੰਘ ਦੀ ਪਿੰਡ ਤੋਂ ਜ਼ੀਰਾ ਨੂੰ ਜਾਂਦੀ ਸੜਕ 'ਤੇ ਜ਼ੀਰਾ 'ਚ ਸਥਿਤ ਸਮਸ਼ਾਨਘਾਟ ਵਿਖੇ ਚਿੱਟੇ ਦਾ ਲਗਾਉਣ ਨਾਲ ਹਾਲਤ ਵਿਗੜ ਗਈ ਤੇ ਉਸ ਨੇ ਦਮ ਤੋੜ ਦਿੱਤਾ। ਉਸ ਦੇ ਪਿਤਾ ਤੇ ਭਰਾ ਨੇ ਦੱਸਿਆ ਕਿ ਇਲਾਕੇ 'ਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਇਸ ਨੂੰ ਤੁਰੰਤ ਰੋਕਿਆ ਜਾਵੇ।

KamalJeet Singh

This news is Content Editor KamalJeet Singh