ਮੋਟਰ ਠੀਕ ਕਰਦੇ ਸਮੇਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

05/09/2020 8:30:18 PM

ਸੰਗਤ ਮੰਡੀ, (ਮਨਜੀਤ)- ਪਿੰਡ ਸੰਗਤ ਕਲਾਂ ਵਿਖੇ ਪਿੰਡ ’ਚ ਮੋਟਰ ਠੀਕ ਕਰਦੇ ਸਮੇਂ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਤੇਜਾ ਸਿੰਘ (32) ਹਰਦੇਵ ਸਿੰਘ ਵਾਸੀ ਸੰਗਤ ਕਲਾਂ ਪਿੰਡ ’ਚ ਕਿਸੇ ਵਿਅਕਤੀ ਦੇ ਘਰ ਪਾਣੀ ਵਾਲੀ ਮੋਟਰ ਠੀਕ ਕਰ ਰਿਹਾ ਸੀ, ਤੇਜਾ ਸਿੰਘ ਜਦ ਮੋਟਰ ਠੀਕ ਕਰ ਕੇ ਪਲੱਗ ’ਚ ਮੋਟਰ ਦੀ ਤਾਰ ਪਾਉਣ ਲੱਗਿਆ ਤਾਂ ਅਚਾਨਕ ਮੋਟਰ ’ਚ ਕਰੰਟ ਆ ਗਿਆ, ਜਿਸ ਕਾਰਨ ਤੇਜਾ ਸਿੰਘ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ । ਗੰਭੀਰ ਹਾਲਤ ’ਚ ਪਿੰਡ ਵਾਸੀਆਂ ਵੱਲੋਂ ਤੇਜਾ ਸਿੰਘ ਨੂੰ ਇਲਾਜ ਲਈ ਸੰਗਤ ਮੰਡੀ ਦੇ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ| ਪਰਿਵਾਰਕ ਮੈਂਬਰਾਂ ਵੱਲੋਂ ਤੇਜਾ ਸਿੰਘ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ 108 ਐਂਬੂਲੈਂਸ ’ਚ ਬਠਿੰਡਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ | ਤੇਜਾ ਸਿੰਘ ਆਪਣੇ ਪਿੱਛੇ ਮਾਂ, ਬਾਪ ਤੇ ਪਤਨੀ ਤੋਂ ਇਲਾਵਾ ਦੋ ਛੋਟੇ-ਛੋਟੇ ਬੱਚੇ ਛੱਡ ਗਿਆ ਹੈ | ਅਚਨਚੇਤੀ ਵਾਪਰੀ ਘਟਨਾ ਕਾਰਨ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ |

 

KamalJeet Singh

This news is Content Editor KamalJeet Singh