IELTS ''ਚੋਂ ਬੈਂਡ ਘੱਟ ਆਉਣ ''ਤੇ ਨੌਜਵਾਨ ਵਲੋਂ ਖੁਦਕੁਸੀ

02/28/2020 8:23:52 PM

ਮੋਗਾ, (ਅਜ਼ਾਦ)— ਮੋਗਾ ਜ਼ਿਲੇ ਦੇ ਪਿੰਡ ਸਮਾਲਸਰ ਨਿਵਾਸੀ ਨੌਜਵਾਨ ਧਰਮਪਾਲ ਸਿੰਘ (20) ਵਲੋਂ ਆਈਲੈਟਸ 'ਚੋਂ ਬੈਂਡ ਘੱਟ ਆਉਣ 'ਤੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਲਾਸ਼ 3 ਦਿਨ ਬਾਅਦ ਪੰਜਗਰਾਈਂ ਦੀ ਨਹਿਰ ਕੋਲੋਂ ਮਿਲੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਮਾਲਸਰ ਦੇ ਹੌਲਦਾਰ ਗਗਨਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਸਮਾਜ ਸੇਵਾ ਸੁਸਾਇਟੀ ਦੀ ਮਦਦ ਨਾਲ ਲਾਸ਼ ਨੂੰ ਨਹਿਰ 'ਚੋਂ ਕੱਢ ਕੇ ਪੋਸਟਮਾਰਟਮ ਲਈ ਮੋਗਾ ਪਹੁੰਚਾਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨਿਵਾਸੀ ਕੋਠੇ ਮੋਟਿਆਂ ਵਾਲਾ ਸਮਾਲਸਰ ਨੇ ਕਿਹਾ ਕਿ ਉਸਦੇ ਬੇਟੇ ਧਰਮਪਾਲ ਸਿੰਘ ਵਲੋਂ ਵਿਦੇਸ਼ ਜਾਣ ਲਈ ਆਈਲੈਟਸ ਦੇ ਪੇਪਰ ਦਿੱਤੇ ਸਨ, ਪਰ ਘੱਟ ਬੈਂਡ ਆਉਣ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਿਆ, ਜਿਸ 'ਤੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ, ਪਰ ਉਹ 25 ਫਰਵਰੀ ਨੂੰ ਬਿਨ੍ਹਾਂ ਦੱਸੇ ਘਰੋਂ ਚਲਾ ਗਿਆ ਤੇ ਉਸ ਦੀ ਲਾਸ਼ ਪੰਜਗਰਾਈਂ ਨਹਿਰ 'ਚੋਂ ਮਿਲੀ। ਪੁਲਸ ਵਲੋਂ ਜੋਗਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਨ ਦੇ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।

KamalJeet Singh

This news is Content Editor KamalJeet Singh