ਨੌਜਵਾਨ ਨੇ ਗਲ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

04/24/2020 11:08:07 PM

ਸ਼ੇਰਪੁਰ,(ਸਿੰਗਲਾ)-ਕਸਬਾ ਸ਼ੇਰਪੁਰ ਵਿਖੇ ਅੱਜ ਦੇਰ ਸ਼ਾਮ ਇਕ ਨੌਜਵਾਨ ਵੱਲੋ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬਲਜਿੰਦਰ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਅਲੀਪੁਰ ਖਾਲਸਾ ਜੋ ਕਿ ਸ਼ੇਰਪੁਰ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ, ਜਦਕਿ ਉਸ ਦਾ ਲੜਕਾ ਰਾਜਵਿੰਦਰ ਸਿੰਘ  ਜੋ ਕਿ ਟਰੱਕ ਡਰਾਈਵਰੀ ਕਰਦਾ ਸੀ, ਉਸ ਨੇ ਅੱਜ ਦੇਰ ਸ਼ਾਮ ਸ਼ੇਰਪੁਰ ਵਿਖੇ ਘਰ ਅੰਦਰ ਵਰਾਡੇ ਦੇ ਨਾਲ ਲੱਗੀ ਲੋਹੀ ਦੀ ਹੁੱਕ ਵਿੱਚ ਰਾਸੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਦਾ ਪਤਾ ਲੱਗਦੇ ਸ਼ੇਰਪੁਰ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ


Deepak Kumar

Content Editor

Related News