ਬੱਸ,ਕੈਂਟਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਨੌਜਵਾਨ ਦੀ ਕੱਟੀ ਗਈ ਲੱਤ, ਦੋ ਜ਼ਖ਼ਮੀ

10/07/2021 1:43:33 PM

ਗੁਰੂਹਰਸਹਾਏ (ਮਨਜੀਤ, ਸੁਨੀਲ ਆਵਲਾ): ਸ਼ਹਿਰ ਦੇ ਨਾਲ ਲੱਗਦੇ ਪਿੰਡ ਮੋਹਨ ਕੇ ਉਤਾੜ ਵਿਖੇ ਮਿੰਨੀ ਬੱਸ ਕੈਂਟਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਨਾਲ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਲੱਤ ਕੱਟੀ ਗਈ ਅਤੇ ਦੋ ਜ਼ਖ਼ਮੀ ਹੋ ਗਏ ਦਾ ਪਤਾ ਲੱਗਿਆ ਹੈ। ਜ਼ਖ਼ਮੀਆਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਪਿੰਡ ਸ਼ਰੀਂਹ ਵਾਲਾ ਬਰਾੜ ਤੋਂ ਮਜ਼ਦੂਰ ਮਜ਼ਦੂਰੀ ਕਰਨ ਲਈ ਆਪਣੇ ਘਰ ਤੋਂ ਕੰਮ ਤੇ ਨਿਕਲੇ ਜਦੋਂ ਇਹ ਮੋਟਰਸਾਈਕਲ ਸਵਾਰ ਤਿੰਨੋਂ ਨੌਜਵਾਨ ਪਿੰਡ ਮੋਹਨ ਕੇ ਉਤਾੜ ਪਹੁੰਚੇ ਤਾਂ ਇਕ ਪ੍ਰਾਈਵੇਟ ਮਿੰਨੀ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਤੇ ਮੋਟਰਸਾਈਕਲ ਸਵਾਰ ਸੜਕ ਤੇ ਡਿੱਗ ਪਏ ਅਤੇ ਇਸੇ ਸੜਕ ਉੱਪਰ ਹੀ ਪਿੱਛੋਂ ਆ ਕੈਂਟਰ ਦੇ ਥੱਲੇ ਆ ਗਏ।

ਇਸ ਹਾਦਸੇ ਦੌਰਾਨ ਇੰਦਰਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਸ਼ਰੀਂਹ ਵਾਲਾ ਬਰਾੜ ਦੀ ਲੱਤ ਕੱਟੀ ਗਈ ਅਤੇ ਜੱਗਾ ਸਿੰਘ ਪੁੱਤਰ ਬਲਕਾਰ ਸਿੰਘ ਗੁਰਸੇਵਕ ਸਿੰਘ ਪੁੱਤਰ ਚਰਨਜੀਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀ ਜੱਗਾ ਸਿੰਘ ਨੇ ਦੱਸਿਆ ਕਿ ਅਸੀਂ ਤਿੰਨੇ ਰਿਸ਼ਤੇਦਾਰ ਹਾਂ ਅਤੇ ਆਪਣੇ ਪਿੰਡ ਸ਼ਰੀਂਹ ਵਾਲਾ ਬਰਾੜ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਜਦੋਂ ਪਿੰਡ ਮੋਹਨ ਕੇ ਪਹੁੰਚੇ ਤਾਂ ਪਿੱਛੋਂ ਆ ਰਹੀ ਪ੍ਰਾਈਵੇਟ ਮਿੰਨੀ ਬੱਸ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਾ ਦਿੱਤੀ ਜਿਸ ਨਾਲ ਮੋਟਰਸਾਈਕਲ ਸੜਕ ਤੇ ਡਿੱਗ ਪਿਆ ਅਤੇ ਪਿੱਛੋਂ ਇਸੇ ਹੀ ਸੜਕ ਤੇ ਆ ਰਿਹਾ ਕੈਂਟਰ ਸਾਡੇ ਤਿੰਨਾਂ ਉਪਰ ਚੜ੍ਹ ਗਿਆ ਜਿਸ ਵਿਚ ਇੰਦਰਜੀਤ ਸਿੰਘ ਦੀ ਲੱਤ ਕੱਟੀ ਗਈ ਅਤੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਤਿੰਨਾਂ ਵਿਅਕਤੀਆ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਕੈਂਟਰ ਨੂੰ ਕਬਜ਼ੇ  ਵਿੱਚ ਲੈ ਲਿਆ ਅਤੇ ਬੱਸ ਵਾਲਾ ਡਰਾਈਵਰ ਆਪਣੀ ਬੱਸ ਭਜਾ ਕੇ ਲੈ ਗਿਆ ਹੈ ਪੁਲਸ ਉਸ ਬੱਸ ਦੀ ਤਲਾਸ਼ ਕਰ ਰਹੀ ਹੈ।


Shyna

Content Editor

Related News