ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

10/15/2019 5:35:09 PM

ਜੈਤੋ (ਜਿੰਦਲ) - ਬੀਤੀ ਰਾਤ ਰੇਲ ਗੱਡੀ ਨੰਬਰ-74987 ਬਠਿੰਡਾ-ਫਾਜ਼ਿਲਕਾ ਥੱਲੇ ਆ ਜਾਣ ਕਾਰਨ ਇਕ 23 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲਦੇ ਰੇਲਵੇ ਚੌਕੀ ਇੰਚਾਰਜ ਅਤੇ ਜੋਗਿੰਦਰ ਸਿੰਘ ਰੌਂਤਾ ਘਟਨਾ ਸਥਾਨ 'ਤੇ ਪਹੁੰਚੇ। ਜੈਤੋ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਆਗੂ ਫਤਹਿ ਸਿੰਘ, ਨਵਨੀਤ ਗੋਇਲ, ਵਿਸ਼ਾਲ ਗੋਇਲ, ਮਨੂੰ ਗੋਇਲ, ਹੈਪੀ ਅਤੇ ਸੇਵਕ ਸਿੰਘ ਵੀ ਤੁਰੰਤ ਉਕਤ ਸਥਾਨ 'ਤੇ ਪਹੁੰਚੇ, ਜਿਨ੍ਹਾਂ ਗੱਡੀ ਥੱਲੇ ਆਏ ਨੌਜਵਾਨ ਦੀ ਲਾਸ਼ ਨੂੰ ਚੁੱਕ ਕੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ 72 ਘੰਟਿਆਂ ਲਈ ਮੋਰਚਰੀ 'ਚ ਰੱਖਵਾ ਦਿੱਤਾ। ਖਬਰ ਮਿਲਣ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਸੀ। ਮ੍ਰਿਤਕ ਦੀ ਸੱਜੀ ਬਾਂਹ 'ਤੇ ਕੇ. ਕੇ. ਲਿਖਿਆ ਹੋਇਆ ਹੈ। ਮ੍ਰਿਤਕ ਨੌਜਵਾਨ ਨੇ ਪੀਲੀ ਨੀਲੀ ਡੱਬੀਦਾਰ ਸ਼ਰਟ ਅਤੇ ਨੀਲੇ ਰੰਗ ਦੀ ਜੀਨ ਦੀ ਪੈਂਟ ਪਹਿਨੀ ਹੋਈ ਹੈ।


rajwinder kaur

Content Editor

Related News