ਅਣਪਛਾਤੇ ਨੌਜਵਾਨ ਦੀ ਲਾਸ਼ ਨਹਿਰ ''ਚੋਂ ਬਰਾਮਦ

01/10/2020 6:21:02 PM

ਅਬੋਹਰ (ਸੁਨੀਲ) - ਪਿੰਡ ਹਰਿਪੁਰਾ ਅਤੇ ਖੂਈਆਂ ਸਰਵਰ ਵਿਚਾਲੇ ਨਹਿਰ 'ਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤੀ। ਨਰ ਸੇਵਾ ਨਾਰਾਇਣ ਸੇਵਾ ਸੰਮਤੀ ਪ੍ਰਧਾਨ ਰਾਜੂ ਚਰਾਇਆ ਨੇ ਦੱਸਿਆ ਕਿ ਨਹਿਰ 'ਚ ਲਾਸ਼ ਮਿਲਣ ਸੂਚਨਾ ਮਿਲਣ 'ਤੇ ਸੰਮਤੀ ਮੈਂਬਰ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਖੂਈਆਂ ਸਰਵਰ ਪੁਲਸ ਦੀ ਮੌਜੂਦਗੀ 'ਚ ਲਾਸ਼ ਨੂੰ ਬਾਹਰ ਕੱਢਿਆ।

ਰਾਜੂ ਨੇ ਦੱਸਿਆ ਕਿ ਨੌਜਵਾਨ ਦੀ ਉਮਰ ਕਰੀਬ 22 ਸਾਲ ਹੈ ਅਤੇ ਲਾਸ਼ ਕਰੀਬ 4-5 ਦਿਨ ਪੁਰਾਣੀ ਲੱਗ ਰਹੀ ਹੈ। ਮ੍ਰਿਤਕ ਨੇ ਕਾਲੇ ਰੰਗ ਦਾ ਪਜਾਮਾ ਅਤੇ ਹਰੇ ਰੰਗ ਦੀ ਕੋਟੀ ਪਾਈ ਹੋਈ ਹੈ। ਇਸ ਤੋਂ ਇਲਾਵਾ ਬੂਟ ਵੀ ਪਾਏ ਹੋਏ ਹਨ। ਖੂਈਆਂ ਸਰਵਰ ਦੇ ਹੌਲਦਾਰ ਪ੍ਰਤਾਪ ਸਿੰਘ ਨੇ ਸੰਮਤੀ ਮੈਂਬਰਾਂ ਚਰਨਜੀਤ ਅਤੇ ਸੋਨੂੰ ਸਦਕਾ ਲਾਸ਼ ਦੀ ਪਛਾਣ ਲਈ ਉਸ ਨੂੰ ਮੋਰਚਰੀ 'ਚ ਰੱਖਵਾ ਦਿੱਤਾ।

rajwinder kaur

This news is Content Editor rajwinder kaur