ਰੌਂਤਾ ਰਜਵਾਹਾ ''ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ

01/03/2020 12:06:59 PM

ਜੈਤੋ (ਵੀਰਪਾਲ/ਗੁਰਮੀਤਪਾਲ) - ਸਭ-ਡਿਵੀਜਨ ਜੈਤੋ ਦੇ ਪਿੰਡ ਰੋੜੀਕਪੂਰਾ ਵਿਖੇ ਰੌਂਤਾ ਰਜਵਾਹਾ 'ਚ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਨੌਜਵਾਨ ਵੈੱਲਫੇਅਰ ਸੁਸਾਇਟੀ ਜੈਤੋ ਦੇ ਮੈਂਬਰਾਂ ਨੂੰ ਫੋਨ 'ਤੇ ਸੂਚਿਤ ਕੀਤਾ ਗਿਆ ਸੀ ਕਿ ਪਿੰਡ ਰੋੜੀਕਪੂਰਾ ਦੇ ਝਾਲ ਵਾਲੇ ਪੁੱਲ ਨੇੜੇ ਰੌਂਤਾ ਰਜਵਾਹਾ 'ਚ ਇਕ ਲਾਸ਼ ਤੈਰ ਰਹੀ ਹੈ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਨੌਜਵਾਨ ਵੈੱਲਫੇਅਰ ਸੁਸਾਇਟੀ ਜੈਤੋ ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਰਜਵਾਹੇ 'ਚੋਂ ਲਾਸ਼ ਕੱਢਵਾ ਲਈ। ਉਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈਣ ਮਗਰੋਂ ਸਨਾਖ਼ਤ ਲਈ ਹਸਪਤਾਲ ਰੱਖਵਾ ਦਿੱਤਾ। ਉਕਤ ਸੁਸਾਇਟੀ ਦੇ ਮੈਂਬਰਾਂ ਅਨੁਸਾਰ ਮ੍ਰਿਤਕ ਨੌਜਵਾਨ ਦੀ ਉਮਰ 30 ਸਾਲ ਦੇ ਕਰੀਬ ਹੈ।


rajwinder kaur

Content Editor

Related News