ਗਲਤ ਅਨਸਰਾਂ ਦੀ ਚੈਕਿੰਗ ਲਈ ਸਿਟੀ ਪੁਲਸ ਨੇ 9 ਥਾਵਾਂ ’ਤੇ ਕੀਤੀ ਨਾਕੇਬੰਦੀ

07/23/2022 7:39:41 PM

ਮਲੋਟ (ਸ਼ਾਮ ਜੁਨੇਜਾ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ.ਸਚਿਨ ਗੁਪਤਾ ਦੀਆਂ ਹਦਾਇਤਾਂ ’ਤੇ ਗਲਤ ਅਨਸਰਾਂ ਦੀ ਚੈਕਿੰਗ ਲਈ ਸਪੇਸ਼ਲ ਅਪ੍ਰੇਸ਼ਨ ਚਲਾਇਆ ਗਿਆ। ਇਸ ਸਬੰਧੀ ਮਲੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ .ਡੀ. ਰਜੇਸ਼ ਸਨੇਹੀ ਬੱਤਾ ਨੇ ਕਿਹਾ ਡੀ.ਜੀ.ਪੀ. ਪੰਜਾਬ ਅਤੇ ਜ਼ਿਲ੍ਹਾ ਪੁਲਸ ਕਪਤਾਨ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਅੰਦਰ 56 ਥਾਵਾਂ ’ਤੇ ਨਾਕੇ ਲਾਏ ਹਨ। ਮਲੋਟ ਸਿਟੀ ਵਿਖੇ 9 ਥਾਵਾਂ ’ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਹੈ। 1 ਨਾਕਾ ਕਿੱਲਿਆਵਾਲੀ ਵਿਖੇ ਅੰਤਰ ਸਟੇਟ ਅਤੇ 2 ਅੰਤਰ ਡਿਸਟਕ ਲਾਏ ਹਨ।

ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ

ਇਸ ਤੋਂ ਇਲਾਵਾ ਗਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਅਮਨ ਕਾਨੂੰਨ ਕਾਇਮ ਰੱਖਣਾ ਅਤੇ ਗੈਰ ਸਮਾਜੀ ਅਨਸਰਾਂ ਅਤੇ ਤਸਕਰਾਂ ਉਪਰ ਵਿਸ਼ੇਸ਼ ਨਜ਼ਰ ਰੱਖਣਾ ਹੈ। ਅੱਜ ਵੀ ਨਾਕਾਬੰਦੀ ਤਹਿਤ ਪੋਸਤ ਅਤੇ ਚਿੱਟੇ ਸਮੇਤ 2 ਵੱਖ-ਵੱਖ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਸਿਟੀ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਚੰਦਰ ਸ਼ੇਖਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਦੀ ਹਦਾਇਤਾਂ ’ਤੇ ਇਹ ਨਾਕੇ ਅਤੇ ਗਸ਼ਤ ਜਾਰੀ ਰਹੇਗੀ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ੁਲਾਸਾ: ਐਨਕਾਊਂਟਰ ’ਚ ਗੋਲੀਆਂ ਲੱਗਣ ਕਾਰਨ ਖ਼ਤਮ ਹੋਇਆ ਸੀ ਕੁੱਸਾ ਦਾ ਦਿਮਾਗ ਅਤੇ ਰੂਪਾ ਦੇ ਫੇਫੜੇ

 

rajwinder kaur

This news is Content Editor rajwinder kaur