ਪੁਲਸ ਨੇ ਮਹਿਲਾ ਤਸਕਰ ਦੀ ਕੋਠੀ ਕੀਤੀ ਸੀਲ

03/10/2020 10:43:17 PM

ਬਾਘਾਪੁਰਾਣਾ,(ਰਾਕੇਸ਼) : ਪੁਲਸ ਵਿਭਾਗ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਸਬੇ ਦੀ ਇਕ ਤਸਕਰ ਮਹਿਲਾ ਦੇ ਘਰ ਨੂੰ ਸੀਲ ਕਰਨ ਦਾ ਨੋਟਿਸ ਲਗਾ ਦਿੱਤਾ ਗਿਆ ਹੈ। ਜਿਸ ਖਿਲਾਫ ਪੁਲਸ ਵਲੋਂ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਸੀ।
ਅੱਜ ਡੀ. ਐਸ. ਪੀ. ਕੇਸਰ ਸਿੰਘ ਅਤੇ ਡੀ. ਐਸ. ਪੀ. ਜੰਗਜੀਤ ਸਿੰਘ ਅਤੇ ਥਾਣਾ ਮੁਖੀ ਨੇ ਉਕਤ ਤਸਕਰ ਮਹਿਲਾ ਦੇ ਜੱਦੀ ਮਕਾਨ 'ਤੇ ਸੀਲ ਕਰਨ ਦਾ ਨੋਟਿਸ ਚਿਪਕਾ ਦਿੱਤਾ ਹੈ। ਡੀ. ਐਸ. ਪੀ. ਜੰਗਜੀਤ ਸਿੰਘ ਮੋਗਾ ਨੇ ਕਿਹਾ ਕਿ ਰਜਨੀ ਬਾਘਾਪੁਰਾਣਾ ਦੀ ਮਸ਼ਹੂਰ ਤਸਕਰ ਹੈ, ਜਿਸ ਖਿਲਾਫ 3 ਪਰਚੇ ਦਰਜ ਹਨ ਅਤੇ ਪੁਲਸ ਵਿਭਾਗ ਨੇ ਇਸ ਖਿਲਾਫ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਡਿਪਾਰਟਮੈਂਟ ਆਫ ਰੈਵਨਿਊ ਨਵੀਂ ਦਿੱਲੀ ਨੂੰ ਭੇਜਿਆ ਗਿਆ ਸੀ। ਜਿਸ ਦੇ ਹੁਕਮ ਮਿਲਣ ਤੋਂ ਬਾਅਦ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਤਸਕਰ ਦੇ ਘਰ ਬਾਹਰ ਨੋਟਿਸ ਚਿਪਕਾ ਦਿੱਤਾ ਹੈ। ਇਸ ਨੋਟਿਸ ਤੋਂ ਬਾਅਦ ਉਕਤ ਤਸਕਰ ਆਪਣੀ ਇਸ ਕੋਠੀ ਨੂੰ ਵੇਚ ਨਹੀਂ ਸਕਦੀ ਹੈ ਅਤੇ ਨਾ ਹੀ ਟਰਾਂਸਫਰ ਕਰ ਸਕਦੀ ਹੈ। ਇਸ ਤੋਂ ਇਲਾਵਾ ਸਬ ਡਵੀਜ਼ਨ ਅੰਦਰ ਦੋ ਹੋਰਨਾਂ ਤਸਕਰਾਂ ਦੀ ਪ੍ਰਾਪਰਟੀ ਵੀ ਸੀਲ ਕੀਤੀ ਜਾ ਚੁਕੀ ਹੈ।


Related News