ਪਤੀ ਨੇ ਡਾਂਟਿਆ ਤਾਂ ਗੁੱਸੇ ''ਚ ਆ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਫਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ

02/08/2024 12:50:16 AM

ਸਾਹਨੇਵਾਲ/ਕੁਹਾੜਾ (ਜਗਰੂਪ) : ਘਰ ’ਚ ਛੋਟਾ ਜਿਹਾ ਕਲੇਸ਼ ਵੀ ਜਾਨਲੇਵਾ ਸਾਬਿਤ ਹੋ ਸਕਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਾਹਨੇਵਾਲ ਤੋਂ, ਜਿੱਥੇ ਮਾਮੂਲੀ ਝਗੜੇ ਤੋਂ ਤੰਗ ਆ ਕੇ ਇਕ ਵਿਆਹੁਤਾ ਨੇ ਚੁੰਨੀ ਦੇ ਸਹਾਰੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਘਟਨਾ ਥਾਣਾ ਸਾਹਨੇਵਾਲ ਦੀ ਚੌਕੀ ਕੰਗਣਵਾਲ ਦੇ ਸਤਿਗੁਰੂ ਨਗਰ ਦੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਰਾਮ ਮੂਰਤੀ ਨੇ ਦੱਸਿਆ ਕਿ ਸਤਿਗੁਰੂ ਨਗਰ ਦੀ ਰਹਿਣ ਵਾਲੀ ਇਕ ਵਿਆਹੁਤਾ ਅਰਚਨਾ ਦੇ ਫਾਹਾ ਲੈਣ ਦਾ ਉਸ ਸਮੇਂ ਪਤਾ ਲੱਗਾ, ਜਦੋਂ ਮ੍ਰਿਤਕ ਦਾ ਦਿਓਰ ਰੋਹਨ ਕਮਰੇ ’ਚ ਉਸ ਨੂੰ ਬੁਲਾਉਣ ਲਈ ਗਿਆ ਸੀ। ਉਸ ਸਮੇਂ ਭਰਜਾਈ ਪੱਖੇ ਨਾਲ ਲਟਕ ਰਹੀ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ- ਟਾਂਡਾ 'ਚ ਵਾਪਰਿਆ ਭਿਆਨਕ ਹਾਦਸਾ, ਗੰਨਿਆਂ ਦੀ ਟਰਾਲੀ ਹੇਠਾਂ ਆਉਣ ਨਾਲ ਨੌਜਵਾਨ ਦੀ ਹੋਈ ਦਰਦਨਾਕ ਮੌਤ

ਉਸ ਨੇ ਤੁਰੰਤ ਆਪਣੇ ਭਰਾ ਨੂੰ ਦੱਸਿਆ ਤਾਂ ਉਸ ਨੇ ਪੁਲਸ ਨੂੰ ਸੂਚਿਤ ਕੀਤਾ ਤੇ ਇਲਾਕੇ ’ਚ ਰੌਲਾ ਪਾ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਸੰਨੀ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਵਿਆਹ ਨੋਇਡਾ ਦੀ ਰਹਿਣ ਵਾਲੀ ਅਰਚਨਾ ਨਾਲ 14 ਮਹੀਨੇ ਪਹਿਲਾਂ ਹੋਇਆ ਸੀ , ਜਿਸ ਤੋਂ ਉਸ ਦੀ 2 ਮਹੀਨੇ ਦੀ ਬੱਚੀ ਵੀ ਹੈ।

ਅਰਚਨਾ ਨੇ ਬੱਚੀ ਦੇ ਗੱਲ੍ਹ ’ਤੇ ਚਪੇੜ ਮਾਰ ਦਿੱਤੀ, ਜਿਸ ’ਤੇ ਉਸ ਦੇ ਪਤੀ ਨੇ ਉਸ ਨੂੰ ਡਾਂਟ ਦਿੱਤਾ, ਇਸੇ ਗੱਲ ਨੂੰ ਲੈ ਕੇ ਸੰਨੀ ਅਤੇ ਅਰਚਨਾ ’ਚ ਬਹਿਸ ਹੋ ਗਈ ਅਤੇ ਅਰਚਨਾ ਨੇ ਗੁੱਸੇ 'ਚ ਆ ਕੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ। ਉੱਧਰ ਪੁਲਸ ਵੱਲੋਂ ਮ੍ਰਿਤਕਾ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਧੀ ਨਾਲ ਕੁੱਟ-ਮਾਰ ਦੀ ਸ਼ਿਕਾਇਤ ਦਿੱਤੀ। ਇਸ ਸਬੰਧ 'ਚ ਸਾਹਨੇਵਾਲ ਪੁਲਸ ਨੇ ਕਿਹਾ ਕਿ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ- ਹਾਦਸੇ ਨੇ ਖੋਹ ਲਿਆ ਭੈਣਾਂ ਤੇ ਵਿਧਵਾ ਮਾਂ ਦਾ ਇਕਲੌਤਾ ਸਹਾਰਾ, ਇਕ ਹਫ਼ਤੇ ਬਾਅਦ ਜਾਣਾ ਸੀ ਕੈਨੇਡਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 

 

Harpreet SIngh

This news is Content Editor Harpreet SIngh