ਬੱਸ ਸਟੈਂਡ ’ਚੋ ਅੋਰਤ ਨੂੰ ਗੁੰਮਰਾਹ ਕਰਕੇ ਲੁੱਟੀਆਂ ਵਾਲੀਆਂ, ਬੇਹੋਸ਼ੀ ਦੀ ਹਾਲਤ ’ਚ ਸੁੱਟੀ  ਓਵਰ ਬਿ੍ਰਜ ਤੇ

01/02/2021 12:54:00 PM

ਬੁਢਲਾਡਾ(ਬਾਂਸਲ): ਸਥਾਨਕ ਬੱਸ ਸਟੈਂਡ ਅੰਦਰ ਇਕ ਅੋਰਤ ਨੂੰ ਨਸ਼ੀਲੀ ਦਵਾਈ ਸੁਗਾਕੇ ਦੋ ਔਰਤਾਂ ਵੱਲੋਂ ਆਪਣੇ ਸਾਥੀ ਦੀ ਮਦਦ ਨਾਲ ਵਾਲੀਆਂ ਲੁੱਟਣ ਦਾ ਸਮਾਚਾਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੰਦਰਾ ਬਸਤੀ ਸੁਨਾਮ ਦੀ ਵਸਨੀਕ ਵਿਜੇ ਕੁਮਾਰੀ (50) ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ਦੇ ਸਮਾਗਮ ’ਚ ਸ਼ਾਮਲ ਹੋਣ ਲਈ ਸੁਨਾਮ ਤੋਂ ਰਤੀਆ ਜਾਣ ਲਈ ਬੁਢਲਾਡਾ ਦੇ ਬੱਸ ਸਟੈਂਡ ਤੇ ਪੁੱਜੀ ਤਾਂ ਉਸ ਨੂੰ ਦੋ ਔਰਤਾਂ ਵੱਲੋਂ ਜਾਣ ਪਛਾਣ ਦੀ ਕੋਸ਼ਿਸ਼ ਕਰਦਿਆਂ ਖੁਦ ਆਪਣੀ ਕਾਰ ਰਾਹੀਂ ਰਤੀਆ ਵੱਲੋਂ ਜਾਣ ਦੀ ਗੱਲ ਕਹੀ ਤਾਂ ਉਕਤ ਔਰਤ ਉਨ੍ਹਾਂ ਦੇ ਝਾਸੇ ’ਚ ਆ ਗਈ ਜਿਥੇ ਉਸ ਨੂੰ ਕਾਰ ’ਚ ਬਿਠਾਉਂਦਿਆ ਹੀ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਸ਼ਹਿਰ ਦੇ ਰੇਲਵੇ ਓਵਰ ਬਿ੍ਰਜ ਤੇ ਉਸ ਦੀ ਲੁੱਟ ਖੋਹ ਕਰਕੇ ਉਤਾਰ ਦਿੱਤਾ।

ਉਪਰੋਕਤ ਘਟਨਾ ਦੀ ਜਾਣਕਾਰੀ ਮੌਕੇ ਤੇ ਪੁਲਸ ਗਸ਼ਤ ਪਾਰਟੀ ਸਹਾਇਕ ਥਾਣੇਦਾਰ ਸੰਪੂਰਨ ਸਿੰਘ ਨੂੰ ਇਤਲਾਹ ਦਿੱਤੀ ਗਈ। ਮੌਕੇ ਤੇ ਡੀ. ਐੱਸ. ਪੀ ਬਲਜਿੰਦਰ ਸਿੰਘ ਪੰਨੂ, ਐੱਸ. ਐੱਚ. ਓ ਗੁਰਲਾਲ ਸਿੰਘ ਨੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਨੇ ਸ਼ਹਿਰ ਦੇ ਬਾਹਰ ਲੱਗੇ ਚੌਂਕਾਂ ’ਚ ਸੀ. ਸੀ. ਟੀ.ਵੀ. ਕੈਮਰੇ ਖਗਾਲਣੇ ਸ਼ੁੂਰੁ ਕਰ ਦਿਤੇ।


Aarti dhillon

Content Editor

Related News