ਕੈਂਸਰ ਦੇ ਦੈਂਤ ਨੇ ਲਈ ਇਕ ਹੋਰ ਔਰਤ ਦੀ ਜਾਨ

03/22/2020 8:54:48 PM

ਧਨੌਲਾ, (ਰਵਿੰਦਰ)— ਬੀਤੇ ਦਿਨੀਂ ਸਥਾਨਕ ਮੰਡੀ ਦੀ ਇਕ ਔਰਤ ਦੀ ਕੈਂਸਰ ਦੀ ਲਪੇਟ 'ਚ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਮ੍ਰਿਤਕ ਵੀਰਪਾਲ ਕੌਰ (40) ਦੇ ਪਤੀ ਗਮਦੂਰ ਸਿੰਘ ਵਾਸੀ ਮਾਨਾਂ ਪੱਤੀ ਧਨੌਲਾ ਨੇ ਬੜੇ ਦੁਖੀ ਮਨ ਨਾਲ ਦੱਸਿਆ ਕਿ ਉਸ ਦੀ ਪਤਨੀ ਕਰੀਬ ਡੇਢ ਸਾਲ ਤੋਂ ਇਸ ਨਾਮੁਰਾਦ ਬੀਮਾਰੀ ਤੋਂ ਪੀੜ੍ਹਤ ਸਿੰਘ, ਜਿਸ ਨੂੰ ਇਲਾਜ ਲਈ ਬਹੁਤ ਸਾਰੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਮਹਿੰਗੇ ਪ੍ਰਾਈਵੇਟ ਹਸਪਤਾਲਾਂ 'ਚ ਵੀ ਲੈ ਕੇ ਗਿਆ। ਹੁਣ ਉਸ ਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ ਤੋਂ ਚੱਲ ਰਿਹਾ ਸੀ। ਉਸ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਪੈਸੇ ਖਰਚ ਕਰਨ ਤੋਂ ਇਲਾਵਾ ਹੋਰ ਲੋਕਾਂ ਤੋਂ ਕਰਜ਼ਾ ਚੁੱਕ ਕੇ ਇਲਾਜ ਕਰਵਾਇਆ। ਪਰ ਉਹ ਪਤਨੀ ਨੂੰ ਫਿਰ ਵੀ ਨਹੀਂ ਬਚਾ ਸਕਿਆ। ਉਸ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਗੁਹਾਰ ਲਾਈ ਕਿ ਉਸ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਜਾਵੇ।ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਦਾ ਕਾਰਨ ਨਗਰ ਕੌਂਸਲ ਵੱਲੋਂ ਸਪਲਾਈ ਕੀਤਾ ਜਾਂਦਾ ਗੰਦਾ ਪਾਣੀ ਹੈ।
 


KamalJeet Singh

Content Editor

Related News