ਘਰੇਲੂ ਝਗੜੇ ਦੌਰਾਨ ਬੱਚੇ ਤੇ ਭਰਾ ਸਮੇਤ ਪਾਣੀ ਵਾਲੀ ਟੈਂਕੀ 'ਤੇ ਚੜ੍ਹੀ ਔਰਤ

03/20/2022 9:57:49 PM

ਸੰਦੌੜ (ਰਿਖੀ)- ਨੇੜਲੇ ਪਿੰਡ ਪੰਜਗਰਾਈਆਂ ਵਿਖੇ ਘਰੇਲੂ ਝਗੜੇ ਦੇ ਚਲਦਿਆਂ ਇੱਕ ਔਰਤ ਆਪਣੀ ਬੱਚੀ ਅਤੇ ਭਰਾ ਸਮੇਤ ਇਨਸਾਫ਼ ਲੈਣ ਲਈ ਬਾਅਦ ਦੁਪਹਿਰ ਨੂੰ ਪਾਣੀ ਟੈਂਕੀ 'ਤੇ ਜਾ ਚੜ੍ਹੀ। ਮੌਕੇ 'ਤੇ ਪੁਲਸ ਪਾਰਟੀ ਸਮੇਤ ਪਹੁੰਚੇ ਥਾਣਾ ਸ਼ੇਰਪੁਰ ਦੇ ਮੁਖੀ ਮੇਜਰ ਸਿੰਘ ਨੇ ਦੱਸਿਆ ਕਿ ਟੈਂਕੀ 'ਤੇ ਚੜਨ ਵਾਲੀ ਔਰਤ ਦਾ ਪਿੰਡ ਪੰਜਗਰਾਈਆਂ ਵਿਆਹੀ ਹੋਈ ਹੈ। ਜਿਸਦਾ ਪੇਕਾ ਪਿੰਡ ਮਾਹਮਦਪੁਰ ਹੈ ਅਤੇ ਦੋਵਾਂ ਪਰਿਵਾਰਾਂ ਦਾ ਆਪਸੀ ਮਤਭੇਦ ਚੱਲ ਰਿਹਾ ਸੀ, ਜਿਸਨੂੰ ਲੈ ਕਿ ਹੀ ਇਹ ਔਰਤ ਅੱਜ ਬਾਅਦ ਦੁਪਹਿਰ ਟੈਂਕੀ 'ਤੇ ਜਾ ਚੜ੍ਹੀ। ਜਿਸਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚੀ।। ਉਨ੍ਹਾਂ ਦੱਸਿਆ ਕਿ ਪਿੰਡ ਮਾਹਮਦਪੁਰ ਅਤੇ ਪੰਜਗਰਾਈਆਂ ਦੀਆਂ ਪੰਚਾਇਤਾਂ ਤੇ ਮੋਹਤਬਰ ਬੰਦੇ ਆਪਣੀ ਗੱਲਬਾਤ ਰਾਹੀਂ ਮਾਮਲੇ ਨੂੰ ਸੁਲਝਾ ਰਹੇ ਹਨ।

PunjabKesari

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਪਾਕਿ ਵਿਰੁੱਧ ਤੀਜੇ ਟੈਸਟ ਲਈ ਪਲੇਇੰਗ-11 ਦਾ ਕੀਤਾ ਐਲਾਨ
ਇਸ ਬਾਰੇ ਮੌਕੇ 'ਤੇ ਗੱਲਬਾਤ ਕਰਦੇ ਹੋਏ ਸਰਪੰਚ ਗੁਰਪ੍ਰੀਤ ਸਿੰਘ ਅਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਨੇ ਦੱਸਿਆ ਕਿ ਦੋਵੇਂ ਪਰਿਵਾਰਾਂ ਨੇ ਆਗੂਆਂ ਦੀ ਹਾਜ਼ਰੀ 'ਚ ਇੱਕ ਵਿਸ਼ੇ ਤੇ ਸਹਿਮਤੀ ਕਰ ਲਈ ਹੈ ਉਸ ਉਪਰੰਤ ਹੀ ਆਗੂਆਂ ਨੇ ਆ ਕਿ ਲੜਕੀ ਅਤੇ ਉਸਦੇ ਬਾਲਗ ਭਰਾ ਨੂੰ ਥੱਲੇ ਉਤਾਰ ਲਿਆ। ਇਸ ਮੌਕੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਥਾਣਾ ਮੁਖੀ ਸ਼ੇਰਪੁਰ ਨੇ ਕਿਹਾ ਕਿ ਲੋਕ ਆਪਸੀ ਮਸਲੇ ਵਧਾਉਣ ਨਾ ਅਤੇ ਕਿਸੇ ਵੀ ਸਮੱਸਿਆ ਤੇ ਪੁਲਸ ਦੀ ਮਦਦ ਲੈ ਸਕਦੇ ਹਨ। ਪੁਲਸ 24 ਘੰਟੇ ਲੋਕ ਮਾਲ ਦੀ ਸੁਰੱਖਿਆ ਲਈ ਹਾਜ਼ਰ ਹੈ।

ਇਹ ਖ਼ਬਰ ਪੜ੍ਹੋ-ਅਡਵਾਨੀ ਨੇ 8ਵੀਂ ਵਾਰ ਏਸ਼ੀਆਈ ਬਿਲੀਅਰਡਸ ਖਿਤਾਬ ਜਿੱਤਿਆ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News