ਡਾ. ਦੀ ਲਾਪਰਵਾਹੀ ਦੇ ਚੱਲਦੇ ਔਰਤ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ

02/08/2020 4:08:01 PM

ਮੋਗਾ (ਵਿਪਨ): ਮੋਗਾ ਦੇ ਪਿੰਡ ਦੀ ਰਹਿਣ ਵਾਲੀ ਗਰਭਵਤੀ ਔਰਤ ਦੀ ਮੌਤ ਦੇ ਬਾਅਦ ਕਿਸਾਨ ਜਥੇਬੰਦੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਨਿੱਜੀ ਹਸਪਤਾਲ ਦੇ ਸਾਹਮਣੇ ਗਰਭਵਤੀ ਔਰਤ ਦੀ ਲਾਸ਼ ਰੱਖ ਕੇ ਧਰਨਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰਭਵਤੀ ਮਹਿਲਾ ਦੇ ਪਤੀ ਨੇ ਦੱਸਿਆ ਕਿ 31 ਦਸੰਬਰ ਨੂੰ ਉਸ ਦੀ ਪਤਨੀ ਨੂੰ ਨਿੱਜੀ ਹਸਪਤਾਲ 'ਚ ਐਡਮਿਟ ਕਰਵਾਇਆ ਗਿਆ ਸੀ।

ਹਸਪਤਾਲ 'ਚ ਡਿਲਵਰੀ ਦੌਰਾਨ ਗਰਭਵਤੀ ਔਰਤ ਦੀ ਹਾਲਤ ਬੇਹੱਦ ਨਾਜ਼ੁਕ ਦੇਖਦੇ ਹੋਏ ਉਸ ਨੂੰ ਹਸਪਤਾਲ ਵਾਲਿਆਂ ਨੇ ਲੁਧਿਆਣਾ ਦੇ ਅਪੋਲੋ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ, ਜਿੱਥੇ ਪਰਿਵਾਰ ਵਾਲਿਆਂ ਨੇ 14 ਦਿਨ ਟ੍ਰੀਟਮੈਂਟ ਕਰਵਾਉਣ ਦੇ ਬਾਅਦ ਕੋਈ ਫਾਇਦਾ ਨਾ ਨਜ਼ਰ ਆਉਂਦਾ ਦੇਖ, ਉਸ ਨੂੰ ਪੀ.ਜੀ.ਆਈ. ਲੈ ਗਏ। ਪੀ.ਜੀ.ਆਈ. 'ਚ ਕੋਈ ਸੁਣਵਾਈ ਨਾ ਹੁੰਦੇ ਦੇਖ ਉਸ ਨੂੰ ਫਿਰ ਲੁਧਿਆਣਾ ਡੀ.ਐੱਮ.ਸੀ. ਲੈ ਆਏ ਪਰ ਕੋਈ ਫਰਕ ਨਹੀਂ ਨਜ਼ਰ ਆਇਆ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਹਸਪਤਾਲ ਦੇ ਡਾਕਟਰਾਂ ਵਲੋਂ ਡਿਲਵਰੀ ਦੇ ਸਮੇਂ ਮਹਿਲਾ ਦੇ ਕੋਈ ਨਸ ਕੱਟ ਗਈ ਸੀ, ਜਿਸ ਕਾਰਨ ਉਸ ਦੀ ਪਤਨੀ ਦੀ ਹਾਲਤ ਵਿਗੜ ਗਈ ਸੀ ਅਤੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਸੀ, ਪਰ ਉਸ ਦੀ ਕੱਲ੍ਹ ਮੌਤ ਹੋ ਗਈ, ਜਿਸ ਦੇ ਰੋਸ 'ਚ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਸਾਹਮਣੇ ਧਰਨਾ ਲਗਾਇਆ ਹੈ ਅਤੇ ਰੋਡ ਜਾਮ ਕੀਤਾ ਹੈ।

Shyna

This news is Content Editor Shyna