ਨਾਭਾ ਪੁਲਸ ਵਲੋਂ ਦਿਓਰ-ਭਾਬੀ 900 ਗ੍ਰਾਮ ਅਫ਼ੀਮ ਸਮੇਤ ਗ੍ਰਿਫਤਾਰ

07/30/2020 2:45:17 PM

ਨਾਭਾ (ਖੁਰਾਣਾ) : ਪੰਜਾਬ 'ਚ ਨਸ਼ਾ ਤਸਕਰ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੇ ਅਤੇ ਹੁਣ ਬਾਹਰਲੇ ਸੂਬਿਆਂ 'ਚੋਂ ਨਸ਼ਾ ਪੰਜਾਬ 'ਚ ਸਪਲਾਈ ਕਰਨ ਲਈ ਉਤਾਵਲੇ ਹੋ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਨਾਭਾ ਵਿਖੇ ਦੇਖਣ ਨੂੰ ਮਿਲੀ, ਜਿੱਥੇ ਬਲਾਕ ਦੇ ਪਿੰਡ ਛੀਟਾਂਵਾਲਾ ਪੁਲਸ ਚੌਕੀ ਵੱਲੋਂ ਦੋ ਪਰਵਾਸੀ ਦਿਓਰ-ਭਰਜਾਈ ਨੂੰ ਬਰੇਲੀ ਤੋਂ ਨਾਭਾ ਵਿਖੇ 900 ਗ੍ਰਾਮ ਅਫੀਮ ਦਬੋਚਿਆ ਗਿਆ।

525 ਕਿਲੋਮੀਟਰ ਦੇ ਕਰੀਬ ਦਾ ਮੋਟਰਸਾਈਕਲ 'ਤੇ ਸਫ਼ਰ ਤੈਅ ਕਰਨ ਵਾਲੇ ਪਰਵਾਸੀ ਦਿਓਰ-ਭਰਜਾਈ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਜਿੱਥੇ ਉਹ ਅਫ਼ੀਮ ਦੇਣ ਜਾ ਰਹੇ ਹਨ, ਉੱਥੇ ਹੀ ਉਹ ਧਰ ਦਬੋਚੇ ਜਾਣਗੇ ਭਾਵੇਂ ਕਿ ਬਰੇਲੀ ਤੋਂ ਨਾਭਾ ਵਿਖੇ ਪੁਲਸ ਦੇ ਕਈ ਨਾਕੇ ਅਤੇ ਕਈ ਸੂਬਿਆਂ ਦੀਆਂ ਪੁਲਸ ਚੌਂਕੀਆਂ ਪਾਰ ਕਰਕੇ ਇੱਥੇ ਪਹੁੰਚੇ ਪਰ ਰਸਤੇ 'ਚ ਕਿਸੇ ਵੀ ਪੁਲਸ ਅਧਿਕਾਰੀ ਨੇ ਇਨ੍ਹਾਂ ਦੀ ਤਲਾਸ਼ੀ ਨਹੀਂ ਲਈ ਅਤੇ ਨਾਭਾ ਸਦਰ ਦੇ ਅਧੀਨ ਪੈਂਦੀ ਛੀਟਾਂਵਾਲਾ ਪੁਲਸ ਚੌਕੀ ਵੱਲੋਂ ਇਨ੍ਹਾਂ ਦੀ ਤਲਾਸ਼ੀ ਦੌਰਾਨ 900 ਗ੍ਰਾਮ ਅਫ਼ੀਮ ਸਮੇਤ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ।

ਇਨ੍ਹਾਂ ਨਸ਼ਾ ਤਸਕਰਾਂ ਦੀ ਪਛਾਣ ਰਾਮ ਨਿਵਾਸ ਅਤੇ ਨੈਕਸੋ ਦੇਵੀ ਵਜੋਂ ਹੋਈ ਹੈ, ਜੋ ਕਿ ਮਨਸਾਰਾਮਪੁਰ ਜ਼ਿਲ੍ਹਾ ਬਰੇਲੀ ਯੂਪੀ ਦੇ ਰਹਿਣ ਵਾਲੇ ਹਨ। ਪੁਲਸ ਨੇ ਇਨ੍ਹਾਂ ਦੋਵੇਂ ਨਸ਼ਾ ਤਸਕਰਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਨਾਭਾ ਦੀ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ।

Babita

This news is Content Editor Babita