ਠੰਡ ਤੇ ਬਰਫੀਲੀਆਂ ਹਵਾਵਾਂ ਨਾਲ ਕੰਬਿਆ ''ਚੰਡੀਗੜ੍ਹ''

01/28/2019 1:28:16 PM

ਚੰਡੀਗੜ੍ਹ : ਸ਼ਹਿਰ 'ਚ ਚੱਲ ਰਹੀ ਬਰਫੀਲੀ ਹਵਾ ਅਤੇ ਸਰਦੀ ਨੇ ਸ਼ਹਿਰ ਵਾਸੀਆਂ ਨੂੰ ਕਾਂਬਾ ਛੇੜਿਆ ਹੋਇਆ ਹੈ ਅਤੇ ਧੁੱਪ ਦੇ ਬਾਵਜੂਦ ਵੀ ਸਰਦੀ ਘਟਣ ਦਾ ਨਾਂ ਨਹੀਂ ਲੈ ਰਹੀ। ਪਿਛਲੇ 2 ਦਿਨਾਂ ਦੌਰਾਨ ਸ਼ਹਿਰ 'ਚ ਬੱਦਲ ਛਾਏ ਰਹੇ, ਹਾਲਾਂਕਿ ਐਤਵਾਰ ਨੂੰ ਧੁੱਪ ਨਿਕਲੀ ਪਰ ਸਰਦ ਹਵਾਵਾਂ ਨੇ ਧੁੱਪ ਦੇ ਅਸਰ ਨੂੰ ਖਤਮ ਕਰ ਦਿੱਤਾ। ਮੌਸਮ ਵਿਭਾਗ ਮੁਤਾਬਕ ਮੌਸਮ 'ਚ ਬਦਲਾਅ ਦਾ ਕਾਰਨ ਪਹਾੜੀ ਇਲਾਕਿਆਂ 'ਚ ਹੋ ਰਹੀ ਬਰਫਬਾਰੀ ਹੈ। ਇਸ ਦੇ ਕਾਰਨ ਹੀ ਸ਼ਹਿਰ 'ਚ ਠੰਡ ਵਧੀ ਹੈ, ਜਿਸ ਕਾਰਨ ਸ਼ਹਿਰ ਦਾ ਤਾਪਮਾਨ ਆਮ ਨਾਲੋਂ 3 ਡਿਗਰੀ ਹੇਠਾਂ ਜਾ ਚੁੱਕਾ ਹੈ। ਸ਼ਨੀਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 17.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 5.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਹਾਲਾਂਕਿ ਸੋਮਵਾਰ ਨੂੰ ਮੌਸਮ ਸਾਫ ਹੈ।

Babita

This news is Content Editor Babita