ਨਾਜਾਇਜ਼ ਸਬੰਧਾਂ ਕਾਰਨ ਪਤਨੀ ਨੇ ਲਿਆ ਫਾਹ, ਪਤੀ ਸਮੇਤ ਅੌਰਤ ਨਾਮਜ਼ਦ

09/02/2018 6:14:19 AM

ਬਠਿੰਡਾ, (ਸੁਖਵਿੰਦਰ)- ਇਕ ਵਿਆਹੁਤਾ ਵੱਲੋਂ ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ। ਕੈਨਾਲ ਕਾਲੋਨੀ ਪੁਲਸ ਵੱਲੋਂ ਮ੍ਰਿਤਕਾ ਦੇ ਪਤੀ ਅਤੇ ਇਕ ਅੌਰਤ ਖਿਲਾਫ਼ ਮਰਨ ਲਈ ਮਜਬੂਰ ਕਰਨ  ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਲਾਲ ਸਿੰਘ ਬਸਤੀ ਵਿਖੇ ਇਕ ਵਿਆਹੁਤਾ ਵੱਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਮਨੀ ਕਰਨ ਸ਼ਰਮਾ, ਹਰਬੰਸ ਸਿੰਘ, ਨਿਤੀਸ਼ ਜੈਨ ਅਤੇ ਕੈਨਾਲ ਕਾਲੋਨੀ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ। ਮ੍ਰਿਤਕਾ ਦੀ ਲਾਸ਼ ਦੁਪੱਟੇ ਦੇ ਸਹਾਰੇ ਪੱਖੇ ਨਾਲ ਲਟਕ ਰਹੀ ਸੀ। ਪੁਲਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਸੰਸਥਾ ਵਰਕਰਾਂ ਨੇ ਮ੍ਰਿਤਕ ਮਮਤਾ ਰਾਣੀ (32) ਦੀ ਲਾਸ਼ ਨੂੰ ਥੱਲੇ ਉਤਾਰ  ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਅੌਰਤ ਦੇ 2 ਬੱਚੇ ਇਕ ਲਡ਼ਕਾ ਅਤੇ ਲਡ਼ਕੀ ਸਨ।
 ਜਾਂਚ ਅਧਿਕਾਰੀ ਏ. ਐੱਸ. ਆਈ. ਜਗਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਹਰਜੀਤ ਕੁਮਾਰ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਪਤੀ ਅਮਨਦੀਪ ਕੁਮਾਰ ਦੇ ਕਿਸੇ ਅੌਰਤ ਨਾਲ ਨਾਜਾਇਜ਼ ਸਬੰਧ ਹਨ। ਇਸ ਕਾਰਨ ਉਨ੍ਹਾਂ ਦਾ ਆਪਸੀ ਝਗਡ਼ਾ ਰਹਿੰਦਾ ਸੀ। ਇਸੇ ਕਾਰਨ ਉਸਦੀ ਭੈਣ ਨੇ ਖੁਦਕੁਸ਼ੀ ਕੀਤੀ ਹੈ। ਫਿਲਹਾਲ ਪੁਲਸ ਵੱਲੋਂ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਅਤੇ ਅੌਰਤ ਰਿੰਪੀ ਖਿਲਾਫ਼ 306 ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।