ਪਤਨੀ ਦੇ ਪੇਕੇ ਜਾਣ ਤੋਂ ਦੁਖੀ ਨੌਜਵਾਨ ਨੇ ਕੱਟੀਆ ਗੁੱਟ ਦੀਆ ਨਸਾਂ

04/17/2021 3:14:28 PM

ਬਠਿੰਡਾ (ਸੁਖਵਿੰਦਰ): ਪਤਨੀ ਦੇ ਗੁੱਸੇ ਹੋ ਕਿ ਪੇਕੇ ਚਲੇ ਜਾਣ ਤੋਂ ਪਰੇਸ਼ਾਨ ਨੌਜਵਾਨ ਨੇ ਆਪਣੇ ਗੁੱਟ ਦੀਆ ਨਸਾਂ ਕੱਟ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ। ਘਟਨਾ ਦੀ ਸੂਚਨਾ ਮਿਲਣ 'ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ ਅਤੇ ਇਲਾਜ ਕਰਵਾਇਆ।

ਇਹ ਵੀ ਪੜ੍ਹੋ: ਫ਼ਰੀਦਕੋਟ ਤੋਂ ਵੱਡੀ ਖ਼ਬਰ: ਸੌਂ ਰਹੇ ਵਿਅਕਤੀ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਲ

ਜਾਣਕਾਰੀ ਦਿੰਦਿਆ ਸੰਸਥਾਂ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਬੀਤੀ ਰਾਤ ਰੇਲਵੇ ਸਟੇਸ਼ਨ ਤੇ ਨੌਜਵਾਨ ਖੂਨ ਨਾਲ ਲਥਪਥ ਪਿਆ ਸੀ ਅਤੇ ਉਸ ਨੇ ਆਪਣੀ ਬਾਂਹ ਦੀਆ ਨਸਾਂ ਕੱਟ ਰੱਖੀਆ ਹਨ। ਸੂਚਨਾ ਮਿਲਣ 'ਤੇ ਸੰਸਥਾਂ ਦੇ ਵਲੰਟੀਅਰ ਕਮਲ ਵਰਮਾ,ਜਨੇਸ਼ ਜੈਨ ਆਦਿ ਐਂਬੂਲੈਂਸ 'ਤੇ ਪਹੁੰਚੇ ਅਤੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਲਾਲ ਸਿੰਘ ਬਸਤੀ ਵਾਸੀ ਉਕਤ ਨੌਜਵਾਨ ਨੇ ਦੱਸਿਆ ਕਿ ਉਸਦੀ ਪਤਨੀ ਉਸ ਨਾਲ ਗੁੱਸੇ ਹੋ ਕੇ ਪੇਕੇ ਚਲੀ ਗਈ ਹੈ ਜਿਸ ਕਾਰਨ ਉਸ ਨੇ ਪਰੇਸ਼ਾਨ ਹੋ ਕਿ ਆਪਣੀਆ ਨਸਾਂ ਕੱਟ ਲਈਆਂ। ਹੁਣ ਨੌਜਵਾਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: 100 ਰੁਪਏ ਨੇ ਬਦਲੀ ਦਿਹਾੜੀਦਾਰ ਦੀ ਜ਼ਿੰਦਗੀ, ਰਾਤੋ-ਰਾਤ ਬਣਿਆ ਕਰੋੜਪਤੀ

Shyna

This news is Content Editor Shyna