ਵਿਦੇਸ਼ ਤੋਂ ਆਈ ਪਤਨੀ ਚਲੀ ਗਈ ਪੇਕੇ, ਖਾਤੇ ਵਿਚ ਪਾਏ ਪੈਸੇ ਵਾਪਸ ਵੀ ਨਹੀਂ ਮੋੜੇ, 2 ਖ਼ਿਲਾਫ਼ ਮਾਮਲਾ ਦਰਜ

11/02/2021 12:04:52 PM

ਘੱਲਖੁਰਦ (ਮਲਹੋਤਰਾ, ਦਲਜੀਤ ਗਿੱਲ): ਵਿਦੇਸ਼ ਗਈ ਪਤਨੀ ਦੇ ਖਾਤੇ ਵਿਚ ਪਤੀ ਵੱਲੋਂ ਵੱਖ-ਵੱਖ ਤਰੀਕਾਂ ਨੂੰ ਉਸ ਦੇ ਖਾਤੇ ਵਿਚ 44 ਲੱਖ ਰੁਪਏ ਪਾਏ ਗਏ ਸਨ। ਵਿਦੇਸ਼ ਗਈ ਪਤਨੀ ਵਾਪਸ ਆਪਣੇ ਪੇਕੇ ਘਰ ਆ ਗਈ ਅਤੇ ਸਹੁਰੇ ਘਰ ਨਹੀਂ ਗਈ ਅਤੇ ਨਾ ਹੀ ਖਾਤੇ ਵਿਚ ਪਾਏ ਪੈਸੇ ਵਾਪਸ ਮੋੜੇ, ਜਿਸ ਦੇ ਸਬੰਧ ਵਿਚ ਥਾਣਾ ਘੱਲਖੁਰਦ ਦੀ ਪੁਲਸ ਨੇ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਦਰਖਾਸਤ ਨੰਬਰ 94 ਐੱਮ. ਸੀ. ਪੀ. ਸੀ. 23 ਜੁਲਾਈ 2021 ਪੰਜਾਬ ਰਾਜ ਮਹਿਲਾ ਕਮਿਸ਼ਨ ਮੋਹਾਲੀ ਰਾਹੀਂ ਦੋਸ਼ਣ ਦਲਜੀਤ ਕੌਰ ਪਤਨੀ ਰਮਨਪ੍ਰੀਤ ਸਿੰਘ ਨੇ ਦਰਖਾਸਤੀ ਰਮਨਪ੍ਰੀਤ ਸਿੰਘ ਨਾਲ 10 ਅਪ੍ਰੈਲ 2018 ਨੂੰ ਵਿਆਹ ਕੀਤਾ ਸੀ ਅਤੇ 16 ਅਪ੍ਰੈਲ 2018 ਨੂੰ ਦਲਜੀਤ ਕੌਰ ਵਿਦੇਸ਼ ਕੈਨੇਡਾ ਚਲੀ ਗਈ ਸੀ। ਦਰਖਾਸਤੀ ਰਮਨਪ੍ਰੀਤ ਨੇ ਆਪਣੀ ਪਤਨੀ ਦੇ ਖਾਤੇ ’ਚ ਵੱਖ-ਵੱਖ ਤਰੀਕਾਂ ਨੂੰ 44 ਲੱਖ ਰੁਪਏ ਪਾਏ ਸਨ ਅਤੇ ਦਲਜੀਤ ਕੌਰ ਬਿਨਾਂ ਪੁੱਛੇ-ਦੱਸੇ ਕੈਨੇਡਾ ਤੋਂ ਆਪਣੇ ਪਿੰਡ ਠੇਠਰ ਕਲਾਂ ਆ ਗਈ ਅਤੇ ਸਹੁਰੇ ਘਰ ਵਾਪਸ ਨਹੀਂ ਗਈ ਅਤੇ ਨਾ ਹੀ ਪੈਸੇ ਵਾਪਸ ਮੋਡ਼ੇ ਹਨ। ਜਾਂਚਕਰਤਾ ਨੇ ਦੱਸਿਆ ਕਿ ਬਾਅਦ ਪਡ਼ਤਾਲ ਦੋਸ਼ੀ ਦਲਜੀਤ ਕੌਰ ਅਤੇ ਦਿਲਬਾਗ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਅਨ ਠੇਠਰ ਕਲਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
 


Shyna

Content Editor

Related News