ਵਿਧਵਾ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ ਦੋਸ਼ੀ ਨੇ ਬੱਚਿਆਂ ਸਣੇ ਕੀਤੀ ਕੁੱਟਮਾਰ

02/27/2020 11:12:48 AM

ਮੋਗਾ: ਮੋਗਾ ’ਚ ਇਕ ਵਿਧਵਾ ਮਹਿਲਾ ਦੇ ਘਰ ’ਚ ਵੜ ਕੇ ਹਮਲੇ ਦੀ ਵਾਰਦਾਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 2 ਬੱਚਿਆਂ ਦੀ ਮਾਂ ਇਸ ਮਹਿਲਾ ’ਤੇ ਇਕ ਨੌਜਵਾਨ ਬੁਰੀ ਨੀਅਤ ਰੱਖਦਾ ਹੈ। ਸਰੀਰਕ ਸਬੰਧਾਂ ਦੇ ਲਈ ਦਬਾਅ ਬਣਾ ਰਿਹਾ ਹੈ। ਮਹਿਲਾ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਨੇ ਅੱਧੀ ਰਾਤ ਨੂੰ ਘਰ ’ਚ ਵੜ ਕੇ ਅਸ਼ਲੀਲ ਹਰਕਤਾਂ ਕੀਤੀਆਂ। ਵਿਰੋਧ ਕਰਨ ’ਤੇ ਮਹਿਲਾ ਨੂੰ ਮਾਰ ਕੁੱਟ ਕੇ ਜ਼ਖਮੀ ਕਰ ਦਿੱਤਾ। ਫਿਲਹਾਲ ਜ਼ਖਮੀ ਪੀੜਤਾ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉੱਥੇ ਘਟਨਾ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ।

ਮਾਮਲਾ ਜ਼ਿਲੇ ਦੇ ਨਸ਼ੇ ਦੇ ਲਈ ਬਦਨਾਮ ਪਿੰਡ ਦੌਲੇਵਾਲਾ ਦਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਵਿਧਵਾ ਨੇ ਦੱਸਿਆ ਕਿ ਸੱਸ-ਸਹੁੰਰੇ ਦੀ ਮੌਤ ਦੇ ਕੁਝ ਦਿਨ ਬਾਅਦ ਉਸ ਦਾ ਪਤੀ ਨਸ਼ੇ ਦਾ ਆਦੀ ਹੋ ਗਿਆ ਸੀ। ਪੰਜ ਸਾਲ ਪਹਿਲਾਂ ਨਸ਼ੇ ਦੀ ਓਵਰਡੋਜ਼ ਦੇ ਨਾਲ ਉਸ ਦੀ ਮੌਤ ਹੋ ਗਈ। ਹੁਣ ਉਹ ਮਨਰੇਗਾ ਦੇ ਤਹਿਤ ਮਜ਼ਦੂਰੀ ਕਰਦੀ ਹੈ। ਇਕ ਘਰ ਛੱਡ ਕੇ ਰਹਿਣ ਵਾਲਾ ਗੁਰਚਰਨ ਸਿੰਘ ਨਾਮਕ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਉਸ ’ਤੇ ਬੁਰੀ ਨਜ਼ਰ ਰੱਖਦਾ ਹੈ। ਉਸ ਨੇ ਕਈ ਵਾਰ ਉਸ ਦੇ ਨਾਲ ਸਬੰਧ ਬਣਾਉਣ ਦੇ ਲਈ ਕਿਹਾ, ਪਰ ਉਹ ਵਾਰ ਮਨ੍ਹਾ ਕਰਦੀ ਰਹੀ।

ਪਹਿਲਾਂ 17 ਫਰਵਰੀ ਨੂੰ ਫਿਰ 24 ਫਰਵਰੀ ਨੂੰ ਕੰਧ ਟੱਪ ਕੇ ਵੜਿਆ ਦੋਸ਼ੀ
17 ਫਰਵਰੀ ਦੀ ਰਾਤ ਕਰੀਬ 1 ਵਜੇ ਉਹ ਅਚਾਨਕ ਘਰ ਦੀ ਕੰਧ ਟੱਪ ਕੇ ਮਹਿਲਾ ਦੇ ਨਾਲ ਛੇੜਛਾਨੀ ਕਰਨ ਲੱਗਾ। ਉਸ ਨੇ ਰੌਲਾ ਪਾਇਆ ਤਾਂ ਥੱਪੜ ਮਾਰਦੇ ਹੋਏ ਮੌਕੇ ਦੇਖ ਕੇ ਭੱਜ ਗਿਆ। ਇਸ ਸਬੰਧ ’ਚ ਪੁਲਸ ਦੀ ਮਹਿਲਾ ਹੈਲਪਲਾਈਨ ’ਤੇ ਸ਼ਿਕਾਇਤ ਵੀ ਦਰਜ ਕਰਵਾਈ ਗਈ, ਪਰ ਕਾਰਵਾਈ ਨਹੀਂ ਹੋਣ ਦੇ ਚੱਲਦੇ 24 ਫਰਵਰੀ ਦੀ ਰਾਤ 12 ਵਜੇ ਗੁਰਚਰਨ ਸਿੰਘ ਫਿਰ ਤੋਂ ਘਰ ’ਚ ਵੜ ਗਿਆ ਅਤੇ ਅਸ਼ਲੀਲ ਹਰਕਤਾਂ ਕਰਨ ਲੱਗ ਗਿਆ। ਨੀਂਦ ਖੁੱਲਣ ’ਤੇ ਮਹਿਲਾ ਨੇ ਵਿਰੋਧ ਕੀਤਾ ਤਾਂ ਰੌਲਾ ਸੁਣ ਕੇ ਬੱਚੇ ਵੀ ਜਾਗ ਗਈ। ਦੋਸ਼ੀ ਨੇ ਨਾ ਸਿਰਫ ਉਸ ਦੇ ਨਾਲ, ਸਗੋਂ ਬੱਚਿਆਂ ਦੇ ਨਾਲ ਮਾਰਕੁੱਟ ਕੀਤੀ। ਉਨ੍ਹਾਂ ਦੀਆਂ ਚੀਖਾਂ ਸੁਣ ਕੇ ਗੁਆਂਢੀ ਉੱਥੇ ਪਹੁੰਚੇ ਤਾਂ ਦੋਸ਼ੀ ਫਿਰ ਤੋਂ ਭੱਜਣ ’ਚ ਕਾਮਯਾਬ ਰਿਹਾ।

ਫੋਨ ਕਰਨ ’ਤੇ ਪਿਤਾ ਨੇ ਕਰਵਾਇਆ ਹਸਪਤਾਲ ’ਚ ਦਾਖਲ
ਇਸ ਦੇ ਬਾਅਦ ਮਹਿਲਾ ਨੇ ਫੋਨ ਕਰਕੇ ਆਪਣੇ ਪੇਕੇ ਵਾਲਿਆਂ ਨੂੰ ਬੁਲਾ ਲਿਆ। 25 ਫਰਵਰੀ ਦੀ ਦੁਪਹਿਰ ਉਸ ਦੇ ਪਿਤਾ ਨੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਅਤੇ ਦੋਵੇਂ ਬੱਚਿਆਂ ਨੂੰ ਉਹ ਆਪਣੇ ਨਾਲ ਸੁਲਤਾਨਪੁਰ ਲੋਧੀ ਲੈ ਗਏ। ਹਸਪਤਾਲ ਪ੍ਰਸ਼ਾਸਨ ਵਲੋਂ ਸੂਚਨਾ ਦੇ ਬਾਅਦ ਪੁਲਸ ਪੀੜਤਾ ਦੇ ਬਿਆਨ ਲੈਣ ਪਹੁੰਚੀ। ਕੋਟ ਈਸੇ ਖਾਂ ਥਾਣੇ ਦੀ ਇੰਸਪੈਕਟਰ ਸੁਨੀਤਾ ਦਾ ਕਹਿਣਾ ਹੈ ਕਿ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਕੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਲਦ ਹੀ ਉਸ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।


Shyna

Content Editor

Related News