ਸ਼ੱਕੀ ਹਾਲਾਤਾਂ ’ਚ ਵਿਅਕਤੀ ਦੀ ਮਿਲੀ ਦਰੱਖਤ ਨਾਲ ਲਟਕਦੀ ਲਾਸ਼, 2 ਖ਼ਿਲਾਫ਼ ਮਾਮਲਾ ਦਰਜ

03/20/2022 12:05:17 PM

ਧੂਰੀ (ਜੈਨ) : ਪੁਲਸ ਨੇ ਸ਼ਹਿਰ ਤੋਂ ਬਾਹਰ ਸੇਰੋਂ ਰਜਬਾਹੇ ਦੀ ਪਟਰੀ ਕਿਨਾਰੇ ਇਕ ਵਿਅਕਤੀ ਦੀ ਸ਼ੱਕੀ ਹਾਲਾਤਾਂ ’ਚ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਹੈ। ਸ਼ਹਿਰ ਤੋਂ ਬਾਹਰ ਚਰਚ ਤੋਂ ਥੋੜਾ ਜਿਹਾ ਅੱਗੇ ਰਜਬਾਹੇ ਦੀ ਪਟਰੀ ਕਿਨਾਰੇ ਖੁਦਕੁਸ਼ੀ ਕਰਨ ਵਾਲੇ ਦੀ ਪਛਾਣ ਬਲਵੀਰ ਸਿੰਘ (48) ਪੁੱਤਰ ਨੰਦ ਸਿੰਘ ਵਾਸੀ ਧੂਰੀ ਪਿੰਡ ਵਜੋਂ ਹੋਈ ਹੈ। ਮੌਕੇ ’ਤੇ ਮੌਜੂਦ ਮ੍ਰਿਤਕ ਦੇ ਲੜਕੇ ਸੁਖਵਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ 4 ਵਜੇ ਉਸਦੇ ਪਿਤਾ ਦਾ ਸਕਾ ਮਾਮਾ ਗੁਰਚਰਨ ਸਿੰਘ ਆਪਣੇ ਜਵਾਈ ਅਤੇ ਇਕ ਹੋਰ ਸਾਥੀ ਨਾਲ ਧੂਰੀ ਪਿੰਡ ਉਨ੍ਹਾਂ ਦੇ ਘਰ ਆਇਆ ਸੀ। ਇਹ ਉਸਦੇ ਪਿਤਾ ਦੀ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੋਟਰਸਾਈਕਲ ’ਤੇ ਆਪਣੇ ਨਾਲ ਲੈ ਗਏ ਸਨ। ਉਸਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਉਨ੍ਹਾਂ ਨੂੰ ਕਿਸੇ ਨੇ ਫੋਨ ’ਤੇ ਦੱਸਿਆ ਕਿ ਬਲਵੀਰ ਸਿੰਘ ਨੇ ਰਜਬਾਹੇ ਕੰਢੇ ਦਰੱਖਤ ਨਾਲ ਫਾਹਾ ਲੈ ਲਿਆ ਹੈ। ਉਸਦੇ ਮੁਤਾਬਕ ਜਦ ਉਹ ਮੌਕੇ ’ਤੇ ਪੁੱਜੇ, ਤਾਂ ਉਸਦੇ ਪਿਤਾ ਦਾ ਮਾਮਾ ਗੁਰਚਰਨ ਸਿੰਘ, ਉਸਦਾ ਜਵਾਈ ਅਤੇ ਇਕ ਹੋਰ ਵਿਅਕਤੀ ਪੁਲਸ ਵਾਲਿਆਂ ਨਾਲ ਘਟਨਾ ਵਾਲੀ ਥਾਂ ’ਤੇ ਖੜ੍ਹਾ ਸੀ। ਦੱਸਣਯੋਗ ਹੈ ਕਿ ਮ੍ਰਿਤਕ ਬਲਵੀਰ ਸਿੰਘ ਪਿੰਡ ਕਲੇਰਾਂ ਦਾ ਰਹਿਣ ਵਾਲਾ ਸੀ ਅਤੇ ਉਹ ਧੂਰੀ ਪਿੰਡ ਵਿਖੇ ਘਰ ਜਵਾਈ ਵਜੋਂ ਰਹਿੰਦਾ ਸੀ।

ਇਹ ਵੀ ਪੜ੍ਹੋ : ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ

ਉਕਤ ਘਟਨਾ ਦੌਰਾਨ ਮੌਕੇ ’ਤੇ ਪੁੱਜੀ ਸਿਟੀ ਅਤੇ ਸਦਰ ਪੁਲਸ ਵਕੂਹਾ ਇਕ-ਦੂਜੇ ਦੀ ਹਦੂਦ ’ਚ ਪੈਣ ਦੇ ਚੱਕਰ ’ਚ ਆਪਸ ’ਚ ਉਲਝਦੇ ਨਜ਼ਰ ਆਏ ਅਤੇ ਬਾਅਦ ’ਚ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਥਾਣਾ ਸਿਟੀ ਧੂਰੀ ਦੇ ਮੁਖੀ ਇੰਸਪੈਕਟਰ ਕ੍ਰਿਪਾਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮ੍ਰਿਤਕ ਦੇ ਬੇਟੇ ਸੁਖਵਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਮ੍ਰਿਤਕ ਦੇ ਮਾਮੇ ਗੁਰਚਰਨ ਸਿੰਘ ਵਾਸੀ ਧੂਰੀ ਅਤੇ ਮਾਮੇ ਦੇ ਜਵਾਈ ਜੋਗਿੰਦਰ ਸਿੰਘ ਵਾਸੀ ਦਿੱਲੀ ਦੇ ਖਿਲਾਫ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਹੁਕਮ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Gurminder Singh

Content Editor

Related News