ਵਿਧਵਾ ਮਾਂ ਅਤੇ ਦਾਦੀ ਦੇ ਇਕਲੌਤੇ ਸਹਾਰੇ ਨੂੰ ਨਿਗਲ ਗਿਆ ‘ਚਿੱਟਾ’

05/06/2022 9:59:41 AM

ਤਲਵੰਡੀ ਸਾਬੋ, (ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸਿੰਗੋਂ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਮ੍ਰਿਤਕ ਆਪਣੀ ਦਾਦੀ ਅਤੇ ਮਾਤਾ ਦਾ ਇੱਕੋ-ਇਕ ਸਹਾਰਾ ਸੀ। ਮ੍ਰਿਤਕਾ ਦੀ ਮਾਤਾ ਵਿਧਵਾ ਗੀਤਾ ਕੌਰ ਨੇ ਰੋਂਦਿਆਂ ਕੁਰਲਾਦਿਆਂ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਸਤਨਾਮ ਸਿੰਘ (23) ਚਿੱਟੇ ਸਮੇਤ ਹਰ ਪ੍ਰਕਾਰ ਦਾ ਨਸ਼ਾ ਲੈਣ ਦਾ ਆਦੀ ਸੀ। ਉਹ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਜੋ ਕਮਾਉਂਦਾ ਸੀ, ਉਸ ਦਾ ਨਸ਼ਾ ਕਰ ਲੈਂਦਾ ਸੀ।

ਇਹ ਵੀ ਪੜ੍ਹੋ : ਅਧਿਆਪਕ ਨੇ 4 ਸਾਲਾ ਬੱਚੇ ਦੀ ਬੇਰਿਹਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ’ਚ ਹਾਲਤ ਗੰਭੀਰ

ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਘਰ ਵਿਚ ਉਸ ਦੇ ਸਹੁਰੇ, ਪਤੀ ਤੇ ਜੇਠ ਦੀ ਨਸ਼ੇ ਨਾਲ ਮੌਤ ਹੋ ਚੁੱਕੀ ਹੈ। ਹੁਣ ਉਸ ਦਾ ਇਕਲੌਤਾ ਪੁੱਤਰ ਸਤਨਾਮ ਸਿੰਘ (23) ਦੀ ਵੀ ਜ਼ਿਆਦਾ ਨਸ਼ਾ ਲੈਣ ਨਾਲ ਮੌਤ ਹੋ ਗਈ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Meenakshi

This news is News Editor Meenakshi