ਕਣਕ ਦੀ ਵਿਕਰੀ ਦੇ ਮੁੱਢਲੇ ਪੜਾਅ ’ਤੇ ਹੋਣ ਲੱਗੀ ਕਿਸਾਨਾਂ ਦੀ ਵੱਡੀ ਖੱਜਲ-ਖੁਆਰੀ

04/14/2021 4:34:27 PM

ਮੋਗਾ (ਗੋਪੀ ਰਾਊਕੇ) - ਇਕ ਪਾਸੇ ਜਿਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਨਾਜ ਮੰਡੀਆਂ ’ਚ ਖ਼ਰੀਦ ਦੇ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਹਨ, ਉਥੇ ਦੂਜੇ ਪਾਸੇ ਕਣਕ ਦੀ ਖਰੀਦ ਨੂੰ ਲੈ ਕੇ ਮੁਢਲੇ ਪੜਾਅ ’ਤੇ ਕਿਸਾਨਾਂ ਦੀ ਖੱਜਲ-ਖੁਆਰੀ ਹੋਣ ਲੱਗੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੋਰੋਨਾ ਮਹਾਮਾਰੀ ਕਰਕੇ ਸਰਕਾਰ ਵਲੋਂ ਪਾਸ ਵੰਡ ਵਿਧੀ ਰਾਹੀਂ ਕਣਕ ਦੀ ਖਰੀਦ ਕਰਨ ਦੀ ਮੁਹਿੰਮ ਦਾਣਾ ਮੰਡੀ ਮੋਗਾ ਵਿਚ ਵਿਵਾਦਾਂ ਦੇ ਘੇਰੇ ਵਿਚ ਘਿਰ ਗਈ ਹੈ। 

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਹੁਣ ਸਵਾਲ ਇਹ ਉਠਦਾ ਹੈ ਕਿ ਆਖਿਰਕਾਰ ਕਿਸਾਨਾਂ ਨੂੰ ਪਾਸ ਜਾਰੀ ਕਰਨ ਦੇ ਪ੍ਰਬੰਧ ਅਗਾਊਂ ਕਿਉਂ ਨਹੀਂ ਪੂਰੇ ਕੀਤੇ ਗਏ ਅਤੇ ਜੇਕਰ ਲੜੀਵਾਰ ਪਾਸ ਜਾਰੀ ਹੁੰਦੇ ਤਾਂ ਕਿਸਾਨ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਸਨ। ਦਾਣਾ ਮੰਡੀ ਮੋਗਾ ’ਚ ਜਗ ਬਾਣੀ ਦੀ ਟੀਮ ਵਲੋਂ ਇਕੱਤਰ ਕੀਤੇ ਵੇਰਵਿਆਂ ਅਨੁਸਾਰ ਮੋਗਾ ਮੰਡੀ ਵਿਚ ਸੈਂਕੜੇ ਢੇਰੀਆਂ ਕਣਕ ਦੀਆਂ ਆਈਆਂ ਹਨ ਪਰ ਹਾਲੇ ਤੱਕ ਮਾਰਕੀਟ ਕਮੇਟੀ ਮੋਗਾ ਵਲੋਂ 40 ਪਾਸ ਹੀ ਖਰੀਦ ਸਬੰਧੀ ਜਾਰੀ ਕੀਤੇ ਗਏ ਹਨ, ਜਦੋਂਕਿ ਕਿਸਾਨ ਪਾਸ ਲੈਣ ਲਈ ਅਧਿਕਾਰੀਆਂ ਦੇ ਹਾੜੇ ਕੱਢ ਰਹੇ ਹਨ।

ਪੜ੍ਹੋ ਇਹ ਵੀ ਖਬਰ ਦੁਖ਼ਦ ਖ਼ਬਰ : ਵਿਸਾਖੀ ’ਤੇ ਬਿਆਸ ਦਰਿਆ ’ਚ ਨਹਾਉਣ ਗਈਆਂ ਦੋ ਕੁੜੀਆਂ ਰੁੜ੍ਹੀਆਂ, ਇਕ ਦੀ ਮੌਤ, ਦੂਜੀ ਲਾਪਤਾ

ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਉਠਾਏਗਾ ਪਾਸ ਵਿਧੀ ਦੀ ਥਾਂ ਕਣਕ ਦੀ ਸਿੱਧੇ ਤੌਰ ’ਤੇ ਖਰੀਦ ਕਰਨ ਦੀ ਮੰਗ : ਅਮਰਜੀਤ ਲੰਢੇਕੇ
ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਮਾਰਕੀਟ ਕਮੇਟੀ ਮੋਗਾ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਡੇਕੇ ਨੇ ਕਿਹਾ ਕਿ ਦਾਣਾ ਮੰਡੀ ਵਿਚ ਸਿੱਧੇ ਤੌਰ ’ਤੇ ਕਿਸਾਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵਿੰਗ ਇਹ ਮੰਗ ਕਰਦਾ ਹੈ ਕਿ ਪਾਸ ਵਿਧੀ ਦੀ ਥਾਂ ਸਿੱਧੇ ਤੌਰ ’ਤੇ ਜਿਹੜੀ ਕਣਕ ਸ਼ੁੱਕੀ ਹੈ, ਉਸ ਦੀ ਨਾਲੋਂ ਨਾਲ ਖਰੀਦ ਕੀਤੀ ਜਾਵੇ, ਕਿਉਂਕਿ ਇਨ੍ਹੀ ਸੁਸਤ ਖਰੀਦ ਚਾਲ ਨਾਲ ਮੰਡੀ ਵਿਚ ਕਣਕ ਲਾਹੁਣ ਲਈ ਵੀ ਥਾਂ ਨਹੀਂ ਬਚੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਮਾਮਲਾ ਹੱਲ ਨਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਵਲੋਂ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਮਾਮਲਾ ਧਿਆਨ ਵਿਚ ਲਿਆ ਕੇ ਇਸ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ।

ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ


rajwinder kaur

Content Editor

Related News