ਪਿੰਡ ਚੰਦ ਪੁਰਾਣਾ ਦੇ ਖੇਤਾਂ ’ਚ ਲੱਗੀ ਅੱਗ ਨਾਲ ਕਿਸਾਨ ਦੀ ਢਾਈ ਏਕੜ ਫਸਲ ਸੜ ਕੇ ਹੋਈ ਸੁਆਹ

04/09/2022 4:11:51 PM

ਮੋਗਾ (ਸੰਦੀਪ ਸ਼ਰਮਾ) - ਜ਼ਿਲ੍ਹੇ ਦੇ ਪਿੰਡ ਚੰਦ ਨਵਾਂ ਤੋਂ ਪਿੰਡ ਚੰਦ ਪੁਰਾਣਾ ਜਾਂਦੀ ਲਿੰਕ ਰੋਡ ’ਤੇ ਅੱਜ ਦੁਪਹਿਰ ਲਗਭਗ 1 ਵਜੇ ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇਨ੍ਹੀ ਭਿਆਨਕ ਸੀ ਕਿ ਉਸ ’ਤੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਸੀ। ਇਸ ਖੇਤ ਦੇ ਆਸ ਪਾਸ ਵੀ ਸਾਰੇ ਖੇਤਾਂ ਵਿਚ ਕਣਕ ਦੀ ਫ਼ਸਲ ਪੱਕੀ ਹੋਈ ਖੜੀ ਸੀ। ਘਟਨਾ ਦੀ ਸੂਚਨਾ ਪਿੰਡ ਚੰਦ ਨਵਾਂ ਅਤੇ ਚੰਦ ਪੁਰਾਣਾ ਦੇ ਗੁਰਦੁਆਰਾ ਸਾਹਿਬਾਂ ਵਿਚ ਸਪੀਕਰ ਰਾਹੀਂ ਲੋਕਾਂ ਨੂੰ ਪਹੁੰਚਾ ਦਿੱਤੀ ਗਈ।

ਪੜ੍ਹੋ ਇਹ ਵੀ ਖ਼ਬਰ - ਭਿੱਖੀਵਿੰਡ ’ਚ ਵੱਡੀ ਵਾਰਦਾਤ: 50 ਰੁਪਏ ਦੀ ਖ਼ਾਤਰ ਇੱਟਾਂ ਮਾਰ-ਮਾਰ ਕੀਤਾ ਨੌਜਵਾਨ ਦਾ ਕਤਲ

ਪਿੰਡ ਜੈਮਲਵਾਲਾ ਰੋਡ ’ਤੇ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਗੁਰੂਸਰ ਤੋਂ ਪਾਣੀ ਦੀ ਟੈਂਕੀ ਨਾਲ ਲੈਸ ਟਰੈਕਟਰ ਲੈਕੇ ਨੌਜਵਾਨ ਤੁਰੰਤ ਖੇਤਾਂ ਵਿਚ ਪੁੱਜੇ। ਆਸ ਪਾਸ ਦੇ ਪਿੰਡਾਂ ਦੇ ਲੋਕ ਆਪਣੇ-ਆਪਣੇ ਟਰੈਕਟਰ ਲੈ ਕੇ ਅੱਗ ਬੁਝਾਉਣ ਲਈ ਖੇਤਾਂ ਵਿਚ ਪਹੁੰਚ ਗਏ ਅਤੇ ਤੁਰੰਤ ਅੱਗ ਬੁਝਾਉਣ ਦਾ ਯਤਨ ਕੀਤਾ। ਇਸ ਦੌਰਾਨ ਫਾਇਰ ਬਿਗ੍ਰੇਡ ਦੀ ਗੱਡੀ ਵੀ ਪਹੁੰਚ ਗਈ ਅਤੇ ਜਲਦੀ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, 16 ਲੋਕ ਹਥਿਆਰਾਂ ਸਣੇ ਗ੍ਰਿਫ਼ਤਾਰ, ਕਈ ਗੈਂਗਸਟਰ ਵੀ ਸ਼ਾਮਲ

ਪੀੜਤ ਕਿਸਾਨ ਅਮਰ ਸਿੰਘ ਨਿਵਾਸੀ ਚੰਦ ਨਵਾਂ ਨੇ ਦੱਸਿਆ ਕਿ ਉਸਨੇ ਇਹ ਜ਼ਮੀਨ ਪਿੰਡ ਚੰਦ ਪੁਰਾਣਾ ਦੇ ਜਿੰਮੀਦਾਰ ਤੋਂ ਮਾਮਲੇ (ਠੇਕੇ) ’ਤੇ ਲਈ ਸੀ। ਇਸ ਘਟਨਾ ਵਿਚ ਉਸਦੀ ਲਗਭਗ ਢਾਈ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਸੂਚਨਾਂ ਮਿਲਣ ’ਤੇ ਮੌਕੇ ਉਪਰ ਪੁੱਜੇ ਮਾਲ ਵਿਭਾਗ ਦੇ ਇਲਾਕਾ ਅਧਿਕਾਰੀ ਨੇ ਪੀੜਤ ਕਿਸਾਨ ਨੂੰ ਹੌਂਸਲਾ ਦਿੱਤਾ ਅਤੇ ਉਸ ਨੂੰ ਇਸ ਨੁਕਸਾਨ ਦਾ ਸਰਕਾਰ ਤੋਂ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿਵਾਇਆ। ਅੱਗ ਲੱਗਣ ਦਾ ਕਾਰਣ ਖੇਤਾਂ ਦੇ ਉਪਰ ਲੰਘ ਰਹੀ ਹਾਈਬ੍ਰੈਡ 11000 ਕੇਵੀ ਵੋਲਟੇਜ ਦੀਆਂ ਤਾਰਾਂ ਵਿਚ ਹੋਈ ਸਪਾਰਕਿੰਗ ਦੱਸਿਆ ਜਾ ਰਿਹਾ ਹੈ, ਜਿਸ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ।

ਪੜ੍ਹੋ ਇਹ ਵੀ ਖ਼ਬਰ - ਕ੍ਰਿਕਟ ਦੇ ਮਹਾਰਥੀ ਨਵਜੋਤ ਸਿੱਧੂ ਤੇ ਇਮਰਾਨ ਖਾਨ ਆਖਿਰ ਕਿਉਂ ਸਿਆਸਤ ’ਚ ਹੋ ਗਏ ਫਲਾਪ


rajwinder kaur

Content Editor

Related News