ਪੰਜਾਬ ਸਰਕਾਰ ਦੇ ਨਾਲ ਨਾਲ ਮੋਫਰ ਦੇ ਨਿੱਜੀ ਯਤਨ ਵੀ ਬਣੇ ਲੋਕਾਂ ਲਈ ਵੱਡੀ ਰਾਹਤ

04/09/2020 12:10:17 AM

ਮਾਨਸਾ, (ਮਿੱਤਲ)- ਕੋਰੋਨਾ ਵਾਇਰਸ ਨਾਮੀ ਬੀਮਾਰੀ ਦੇ ਸੰਕਟ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਵਿਕਰਮ ਸਿੰਘ ਮੋਫਰ ਤੇ ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਲੋਕਾਂ ਨੂੰ ਰਾਸ਼ਨ ਸਮੱਗਰੀ ਵੰਡਣ ਦਾ ਤਹੱਈਆ ਕੀਤਾ ਹੋਇਆ ਹੈ। ਰਾਜਨੀਤੀ ਤੋਂ ਉੱਪਰ ਉਠ ਕੇ ਉਨਾਂ ਕਰਫਿਊ ਦੌਰਾਨ ਦੋ ਵੇਲੇ ਦੀ ਰੋਜ਼ੀ ਰੋਟੀ ਤੋਂ ਵਾਂਝੇ ਪਰਿਵਾਰਾਂ ਨੂੰ ਸਮੁੱਚੇ ਜ਼ਿਲੇ ਵਿਚ ਰਾਸ਼ਨ ਦੇਣ ਲਈ ਟੀਮਾਂ ਦਾ ਗਠਨ ਕੀਤਾ ਹੋਇਆ ਹੈ।ਇਸੇ ਲੜੀ ਤਹਿਤ ਬੁੱਧਵਾਰ ਨੂੰ ਉਨਾਂ ਮਾਨਸਾ ਸ਼ਹਿਰ, ਬੁੱਢਲਾਡਾ, ਸਰਦੂਲਗੜ ਤੇ ਝੁਨੀਰ ਖੇਤਰ ਵਿਚ ਜਰੂਰਤਮੰਦ ਪਰਿਵਾਰਾਂ ਤੇ ਵਿਅਕਤੀਆਂ ਨੂੰ ਰਾਸ਼ਨ ਦਿੱਤਾ। ਉਨਾਂ ਕਿਹਾ ਕਿ ਜਿਹੜੇ ਪਰਿਵਾਰ ਇਸ ਦੌਰਾਨ ਆਪਣਾ ਰੁਜ਼ਗਾਰ ਖੁੱਸਣ ਕਰਕੇ ਦੋ ਵੇਲਿਆਂ ਦੀ ਰੋਟੀ ਤੋਂ ਵੀ ਵਾਂਝੇ ਹੋ ਗਏ ਹਨ,ਉਨਾਂ ਦੀ ਪੰਜਾਬ ਸਰਕਾਰ ਤੇ ਉਨਾਂ ਵੱਲੋਂ ਨਿੱਜੀ ਤੌਰ ਤੇ ਰਾਸ਼ਨ ਵੰਡ ਕੇ ਸੇਵਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ  ਸੰਕਟ ਦੀ ਘੜੀ ਵਿਚ ਅਸੀਂ ਏਕੇ ਨਾਲ ਹੀ ਇਸ ਮਹਾਂਮਾਰੀ ਨੂੰ ਨਜਿੱਠ ਸਕਾਂਗੇ । ਮੋਫਰ ਨੇ ਕਿਹਾ ਕਿ ਇਸ ਵਾਸਤੇ ਉਨਾਂ ਆਪਣੇ ਸਹਿਯੋਗੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਨੁੱਖਤਾ ਦੀ ਸੇਵਾ ਵਾਲੇ ਕਾਰਜ ਵਿਚ ਆਪਣਾ ਬਣਦਾ ਯੋਗਦਾਨ ਤੇ ਹਿੱਸਾ ਜ਼ਰੂਰ ਪਾਉਣ ਤਾਂ ਕਿ ਸਾਡੇ ਜ਼ਿਲੇ ਦਾ ਕੋਈ ਵੀ ਵਿਅਕਤੀ ਭੁੱਖਾ ਨਾ ਸੌਵੇਂ। 
ਇਸ ਦੌਰਾਨ ਉਨਾਂ ਦੇ ਨਾਲ ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਵੀ ਸੇਵਾ ਨਿਭਾ ਰਹੇ ਹਨ।ਚਹਿਲ  ਨੇ ਕਿਹਾ ਕਿ ਅੱਜ ਸਾਡੇ ਤੇ ਮੁਸੀਬਤ ਭਾਰੂ ਹੈ, ਪਰ ਅਸੀਂ ਗੁਰੂਆਂ ਵੱਲੋਂ ਦੱਸੀ ਗਏ ਸੇਵਾ ਦੇ ਰਾਹ ਤੇ ਚੱਲਕੇ ਇਸ ਸਥਿਤੀ ਨਾਲ ਨਜਿੱਠ ਲਵਾਂਗੇ। ਇਸ ਮੌਕੇ ਉਨਾਂ ਨਾਲ ਮਨਦੀਪ ਸਿੰਘ, ਰਜਨੀਸ਼ ਸ਼ਰਮਾ ਭੀਖੀ, ਜੋਲੀ ਮਾਨਸਾ ਤੇ ਹੋਰ ਉੱਦਮੀ ਨੌਜਵਾਨ ਵੀ ਹਾਜ਼ਰ ਸਨ।

Bharat Thapa

This news is Content Editor Bharat Thapa