ਪੱਛਮੀ ਬੰਗਾਲ ''ਚ ਹੋਏ ਹਾਦਸੇ ਦੌਰਾਨ ਪੰਜਾਬ ਦੇ 2 ਨੌਜਵਾਨਾਂ ਦੀ ਮੌਤ

09/12/2019 1:41:06 PM

ਸਾਦਿਕ (ਪਰਮਜੀਤ)—ਬੀਤੇ ਕੱਲ ਪੱਛਮੀ ਬੰਗਾਲ 'ਚ ਇਕ ਹੋਏ ਹਾਦਸੇ ਵਿਚ ਜ਼ਿਲਾ ਫਰੀਦਕੋਟ ਦੇ ਸਾਦਿਕ ਨੇੜੇ ਪਿੰਡ ਕਾਨਿਆਂਵਾਲੀ ਖੁਰਦ ਅਤੇ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮੜ੍ਹਮੱਲੂ ਦੇ ਨੌਜਵਾਨਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਸੰਧੂ ਜੋ ਆਪਸ 'ਚ ਰਿਸ਼ਤੇਦਾਰ ਸਨ ਤੇ ਕੁਝ ਦਿਨ ਪਹਿਲਾਂ ਹੀ ਘਰੋਂ ਘੁੰਮਣ ਨਿਕਲੇ ਸਨ। ਉਥੇ ਉਨ੍ਹਾਂ ਮੋਟਰ ਸਾਈਕਲ ਕਰਾਏ 'ਤੇ ਲੈ ਲਿਆ 'ਤੇ ਘੁੰਮਣ ਲਈ ਸਿਲੀਗੁੜੀ ਤੋਂ ਸਿੱਕਮ ਲਈ ਨਿਕਲੇ ਤਾਂ ਨੇੜਿਓ ਨੈਸ਼ਨਲ ਹਾਈਵੇ-10 'ਤੇ ਲਾਬਰਬੋਟੇ ਜਗ੍ਹਾ 'ਤੇ ਅਲਟੋ ਕਾਰ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਦੋਹਾਂ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ। ਸਥਾਨਕ ਲੋਕਾਂ ਨੇ ਚੁੱਕੇ ਕੇ ਕਾਲੰਪੋਡ ਹਸਪਤਾਲ ਪਹੁੰਚਾਇਆ ਪਰ ਉਦੋਂ ਤਕ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਜੇਬਾਂ 'ਚੋਂ ਮਿਲੇ ਸ਼ਨਾਖਤੀ ਕਾਰਡਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।

ਪਰਿਵਾਰਕ ਮੈਂਬਰ ਆਪਣੇ ਬੱਚਿਆਂ ਦੀਆਂ ਲਾਸ਼ਾਂ ਲੈਣ ਲਈ ਰਵਾਨਾ ਹੋ ਗਏ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਪ੍ਰਮਾਤਮਾ ਸਿੰਘ ਵਾਸੀ ਪਿੰਡ ਕਾਨਿਆਂਵਾਲੀ ਖੁਰਦ ਜੋ ਕਿ ਫਰੀਦਕੋਟ ਵਿਖੇ ਆਪਣਾ ਆਈਲੈਟ ਸੈਂਟਰ ਚਲਾ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਇਕ ਲੜਕਾ ਤੇ ਲੜਕੀ ਨੂੰ ਰੋਂਦਿਆਂ ਛੱਡ ਗਿਆ। ਹਰਜਿੰਦਰ ਸਿੰਘ ਸਿੱਧੂ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਮੜ੍ਹ ਮੱਲ ਜੋ ਕਿ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸ਼੍ਰੀ ਮੁਕਤਸਰ ਸਾਹਿਬ ਵਿਚ ਅਸਿਸਟੈਂਟ ਜਨਰਲ ਮੈਨੇਜ਼ਰ ਵਜੋਂ ਸੇਵਾ ਨਿਭਾ ਰਿਹਾ ਸੀ। ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਦਰਿਆ ਸਿੰਘ ਸੰਧੂ ਪਿੰਡ ਕਾਨਿਆਂਵਾਲੀ ਦਾ ਜਵਾਈ ਸੀ ਤੇ ਦੋ ਬੱਚਿਆਂ ਦਾ ਬਾਪ ਸੀ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।


Shyna

Content Editor

Related News