ਵੀਕਐਂਡ ਦੇ ਦੂਜੇ ਦਿਨ ਵੀ ਧਰਮਕੋਟ ’ਚ ਨਹੀਂ ਖੁੱਲ੍ਹੀ ਕੋਈ ਦੁਕਾਨ, ਕੋਰੋਨਾ ਮਹਾਮਾਰੀ ਪ੍ਰਤੀ ਲੋਕ ਆਏ ਸੁਚੇਤ ਨਜ਼ਰ

05/02/2021 11:47:49 AM

ਧਰਮਕੋਟ (ਸਤੀਸ਼): ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਮੁਤਾਬਕ ਅੱਜ ਦੂਜੇ ਦਿਨ ਵੀ ਸਥਾਨਕ ਸ਼ਹਿਰ ਦੇ ਬਾਜ਼ਾਰ ਅਤੇ ਦੁਕਾਨਾਾਂ ਪੂਰੀ ਤਰ੍ਹਾਂ ਬੰਦ ਰਹੀਆਂ ਅਤੇ ਸ਼ਹਿਰ ’ਚ ਮੈਡੀਕਲ ਤੋਂ ਸਿਵਾਏ ਕਿਸੇ ਵੀ ਤਰ੍ਹਾਾਂ ਦੀ ਕੋਈ ਦੁਕਾਨ ਨਹੀਂ ਖੁੱਲ੍ਹੀ, ਉੱਥੇ ਹੀ ਸ਼ਹਿਰ ਦੇ ਹਰ ਪਾਸੇ ਸੁੰਨਸਾਨ ਪਸਰੀ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਚੌਕ ਧਰਮਕੋਟ ’ਚ ਜਿੱਥੇ ਕਿ ਆਮ ਤੌਰ  ’ਤੇ ਭੀੜ ਰਹਿੰਦੀ ਹੈ ਅਤੇ ਰੌਣਕਾਂ ਲੱਗੀਆਂ ਹੁੰਦੀਆਂ ਹਨ। ਉਹ ਵੀ ਅੱਜ ਪੂਰੀ ਤਰ੍ਹਾਂ ਸੁੰਨਸਾਨ ਦੇ ਪ੍ਰਤੀ ਸੁਚੇਤ ਹੋਏ ਨਜ਼ਰ ਆਏ, ਕਿਉਂਕਿ ਸ਼ਹਿਰ ’ਚ ਲੋਕਾਂ ਦੀ ਆਵਾਜਾਈ ਵੀ ਨਾ-ਮਾਤਰ ਸੀ।

Shyna

This news is Content Editor Shyna