ਵਿਆਹ ਤੋਂ ਇਕ ਦਿਨ ਪਹਿਲਾਂ ਮੰਗਿਆ ਦਾਜ, ਲਾਡ਼ੇ ਸਮੇਤ 7 ’ਤੇ ਪਰਚਾ

01/24/2020 12:05:51 PM

ਭਾਦਸੋਂ  (ਅਵਤਾਰ ): ਥਾਣਾ ਭਾਦਸੋ ਅਧੀਨ ਆਉਂਦੇ ਪਿੰਡ ਦੰਦਰਾਲਾ ਖਰੋੜ ਵਿਖੇ ਉਸ ਸਮੇ ਖੁਸ਼ੀਆਂ ਦਾ ਮਾਹੌਲ ਗਮੀ ਵਿਚ ਤਬਦੀਲ ਹੋ ਗਿਆ ਜਦੋਂ ਹਰਪ੍ਰੀਤ ਕੌਰ ਨੂੰ ਵਿਆਹੁਣ ਲਈ ਆਉਣ ਵਾਲੇ ਲੜਕੇ ਨਰਿੰਦਰ ਸਿੰਘ ਅਤੇ ਪਰਿਵਾਰ ਨੇ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਜਵਾਬ ਦੇ ਦਿੱਤਾ।

ਅਵਤਾਰ ਸਿੰਘ ਵਾਸੀ ਪਿੰਡ ਦੰਦਰਾਲਾ ਖਰੌੜ ਨੇ ਦੱਸਿਆ ਕਿ ਮੇਰੀ ਲੜਕੀ ਦਾ ਰਿਸ਼ਤਾ ਕੁਝ ਸਮਾਂ ਪਹਿਲਾਂ ਦੁਲੱਦੀ ਪਿੰਡ ਦੇ ਨਰਿੰਦਰ ਸਿੰਘ ਨਾਲ ਹੋਇਆ ਸੀ ।ਵਿਆਹ ਦੀ ਤਾਰੀਕ 23 ਜਨਵਰੀ ਤੈਅ ਕੀਤੀ ਗਈ। ਨਰਿੰਦਰ ਸਿੰਘ ਨੇ ਵਿਆਹ ਤੋਂ ਇਕ ਦਿਨ ਪਹਿਲਾਂ ਆਪਣੇ ਸਹੁਰਾ ਪਰਿਵਾਰ ਤੋਂ ਪੈਸਿਆਂ ਦੀ ਮੰਗ ਕੀਤੀ । ਮੰਗ ਪੂਰੀ ਨਾ ਹੋਣ 'ਤੇ ਨਰਿੰਦਰ ਨੇ ਵਿਆਹ ਤੋਂ ਜਵਾਬ ਦੇ ਦਿੱਤਾ ।ਅਵਤਾਰ ਸਿੰਘ ਨੇ ਕਿਹਾ ਕਿ ਸ਼ਗਨ ਵਾਲੇ ਦਿਨ ਨਰਿੰਦਰ ਨੂੰ 7 ਲੱਖ ਰੁਪਏ ਨਕਦ ਦਿੱਤੇ ਅਤੇ 3 ਲੱਖ ਦੇ ਕਰੀਬ ਸ਼ਗਨ 'ਤੇ ਖਰਚਾ ਹੋਇਆ। ਵਿਆਹ ਲਈ ਪੈਲੇਸ , ਹਲਵਾਈ, ਸਬਜ਼ੀਆਂ ਅਤੇ ਹੋਰ ਖਾਣ-ਪੀਣ ਦਾ ਸਾਮਾਨ ਤਿਆਰ-ਬਰ-ਤਿਆਰ ਸੀ ਪਰ ਦਾਜ ਦੇ ਲਾਲਚੀ ਟੱਬਰ ਨੇ ਉਨ੍ਹਾਂ ਦੇ ਪਰਿਵਾਰ ਨਾਲ ਧੋਖਾ ਕੀਤਾ ਹੈ।

ਥਾਣਾ ਮੁਖੀ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਲੜਕੀ ਦੇ ਸਹੁਰਾ ਪਰਿਵਾਰ (ਨਰਿੰਦਰ ਸਿੰਘ, ਨਿਰਭੈ ਸਿੰਘ, ਭਗਵਾਨ ਸਿੰਘ, ਗੁਰਮੇਲ ਕੌਰ, ਇੰਦਰਪ੍ਰੀਤ ਕੌਰ , ਕਰਤਾਰ ਕੌਰ ਸਮੇਤ ਵਿਚੋਲਣ ਜਸਪਾਲ ਕੌਰ ਪਤੀ ਦਲਬਾਰਾ ਸਿੰਘ ਪਿੰਡ ਰਾਇਮਲ ਮਾਜਰੀ) ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।


Shyna

Content Editor

Related News