ਸੋਸ਼ਲ ਮੀਡੀਆ ''ਤੇ ਕੋਰੋਨਾ ਸੈਪਲਿੰਗ ਸਬੰਧੀ ਜੋ ਅਫ਼ਵਾਹਾਂ ਹਨ ਉਨ੍ਹਾਂ ’ਤੇ ਯਕੀਨ ਨਹੀਂ ਕਰਨਾ ਚਾਹੀਦਾ: ਸੈਕਟਰ ਅਫ਼ਸਰ

09/20/2020 5:55:40 PM

ਭਵਾਨੀਗੜ੍ਹ (ਕਾਂਸਲ) - ਕੋਰੋਨਾ ਮਹਾਮਾਰੀ ਦੀ ਚੇਨ ਨੂੰ ਤੋੜਣ ਲਈ ਜਿਥੇ ਹਰ ਵਿਅਕਤੀ ਨੂੰ ਆਪਣੇ ਆਪ ਹੀ ਜਾਂਚ ਲਈ ਨਮੂਨੇ ਦੇਣੇ ਚਾਹੀਦੇ ਹਨ। ਉਥੇ ਨਾਲ ਹੀ ਇਸ ਮਹਾਮਾਰੀ ਤੋਂ ਖੁਦੇ ਦੇ ਅਤੇ ਦੂਸਰਿਆਂ ਦੇ ਬਚਾਅ ਲਈ ਸਰਕਾਰ ਵੱਲੋਂ ਜਾਰੀ ਜਰੂਰੀ ਹਦਾਇਤਾਂ ਦੀ ਪਾਲਣਾ ਵੀ ਜਰੂਰ ਕਰਨੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸਿਹਤ ਵਿਭਾਗ ਦੇ ਸਬ ਸੈਂਟਰ ਫੱਗੂਵਾਲਾ ਦੇ ਸੈਕਟਰ ਅਫ਼ਸਰ ਕਰਨੈਲ ਸਿੰਘ ਨਿਰਮਾਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉਪਰ ਕੋਰੋਨਾ ਮਹਾਮਾਰੀ ਦੇ ਇਲਾਜ਼ ਅਤੇ ਸੈਪਲਿੰਗ ਸਬੰਧੀ ਜੋ ਅਫ਼ਵਾਹਾਂ ਚਲ ਰਹੀਆਂ ਹਨ ਸਾਨੂੰ ਉਨ੍ਹਾਂ ’ਤੇ ਯਕੀਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਨਿਰਾ ਹੀ ਝੂਠਾ ਦਾ ਪਲੰਦਾ ਹੈ ਕਿ ਕੋਰੋਨਾ ਸਬੰਧੀ ਨਮੂਨੇ ਲੈਣ ਤੋਂ ਬਾਅਦ ਹਰ ਵਿਅਕਤੀ ਨੂੰ ਅੈਵੇ ਹੀ ਪਾਜ਼ੇਵਿਟ ਕੱਢ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੋਰੋਨਾ ਦੇ ਖਾਤਮੇ ਲਈ ਚਲਾਈ ਗਈ ਮਿਸ਼ਨ ਫਤਿਹ ਦੀ ਮੁਹਿੰਮ ਤਹਿਤ ਉਨ੍ਹਾਂ ਦੇ ਸਬ ਸੈਂਟਰ ਦੇ ਸਿਹਤ ਕਰਮਚਾਰੀ ਐਮ.ਪੀ.ਐਚ.ਡਬਲਯੂ ਰਾਜੀਵ ਜਿੰਦਲ ਦੀ ਅਗਵਾਈ ਵਾਲੀ ਸਿਹਤ ਵਿਭਾਗ ਦੀ ਟੀਮ ਜਿਸ ’ਚ ਬਲਵੀਰ ਕੌਰ ਏ.ਐਨ.ਐਮ, ਕਮਲਪ੍ਰੀਤ ਸੀ.ਐਚ.ਓ, ਗੁਰਮੇਲ ਸਿੰਘ ਫਾਰਮੈਸੀ ਆਫਿਸਰ ਅਤੇ ਹਰਜੀਤ ਕੌਰ ਕਲਾਸ ਫੋਰ ਆਦਿ ਸ਼ਾਮਿਲ ਹਨ। ਫਰੰਟ ਲਾਈਨ ਉਪਰ ਕੰਮ ਕਰਦੇ ਹੋਏ ਆਪਣੇ ਜਾਨ ਦੀ ਪ੍ਰਵਾਹ ਕੀਤੇ ਬਗੈਰ ਹੁਣ ਤੱਕ ਬਲਾਕ ਭਵਾਨੀਗੜ੍ਹ ’ਚੋਂ ਸਭ ਤੋਂ ਵੱਧ ਸਬ ਸੈਂਟਰ ਫੱਗੂਵਾਲਾ ਅਧੀਨ ਆਉਂਦੇ ਪਿੰਡਾਂ ’ਚੋਂ 1241 ਦੇ ਕਰੀਬ ਲੋਕਾਂ ਦੇ ਜਾਂਚ ਲਈ ਨਮੂਨੇ ਲਏ ਗਏ ਸਨ। ਜਿਨ੍ਹਾਂ ’ਚੋਂ ਸਿਰਫ਼ 30 ਵਿਅਕਤੀਆਂ ਦੀ ਰਿਪੋਰਟ ਹੀ ਪਾਜ਼ੇਟਿਵ ਪਾਈ ਗਈ ਸੀ। ਇਹ ਪਾਜ਼ੇਟਿਵ ਵਿਅਕਤੀ ਵੀ ਠੀਕ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕੋਈ ਆਮ ਬੀਮਾਰੀ ਨਹੀਂ ਹੈ ਜਿਸ ਨੂੰ ਸਾਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ ਅਤੇ ਇਹ ਬੀਮਾਰੀ ਇਕ ਵਿਅਕਤੀ ਤੋਂ ਦੂਜੇ ਨੂੰ ਫੈਲਦੀ ਹੈ। ਇਸ ਲਈ ਇਸ ਦੀ ਚੇਨ ਨੂੰ ਤੋੜਣ ਲਈ ਡੋਰ ਟੂ ਡੋਰ ਇਸ ਦੀ ਸੈਪਲਿੰਗ ਹੋਣੀ ਜਰੂਰੀ ਹੈ। ਇਸ ਦੇ ਖਾਤਮੇ ਲਈ ਲੋਕਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਪੂਰਾ ਸ਼ਹਿਯੋਗ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਗਲਤ ਅਫ਼ਵਾਹਾਂ ਫਲਾਉਣ ਵਾਲੇ ਸ਼ਰਾਰਤੀਆਂ ਦੇ ਮਗਰ ਲੱਗ ਕੇ ਪਿੰਡਾਂ ’ਚ ਟੈਸਟ ਨਾ ਕਰਵਾਉਣ ਦੇ ਮਤੇ ਨਹੀਂ ਪਾਉਣੇ ਚਾਹੀਦੇ ਅਤੇ ਨਾਲ ਹੀ ਸਰਵੈ ਕਰਨ ਲਈ ਆਉਣ ਵਾਲੇ ਸਿਹਤ ਕਰਮਚਾਰੀਆਂ ਨਾਲ ਬਦਸਲੂਕੀ ਕਰਕੇ ਉਨ੍ਹਾਂ ਦਾ ਅਪਮਾਨ ਕਰਨ ਦੀ ਥਾਂ ਉਨ੍ਹਾਂ ਨੂੰ ਪੂਰਾ ਸ਼ਹਿਯੋਗ ਅਤੇ ਮਾਨ ਸਨਮਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਫੱਗੂਵਾਲਾ ਦੇ ਸਬ ਸੈਂਟਰ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਦੀ ਚੇਨ ਨੂੰ ਤੋੜਣ ਲਈ  ਦਿਨ ਰਾਤ ਇਕ ਕਰਕੇ ਕੀਤੀ ਜਾ ਰਹੀ ਮਿਹਨਤ ਅਤੇ ਸਭ ਤੋਂ ਵੱਧ ਸੈਂਪਲਿੰਗ ਕਰਨ ਲਈ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਟੀਮ ਦੇ ਮੈਂਬਰਾਂ ਨੂੰ ਸਟੇਟ ਪੱਧਰ ਦਾ ਅਵਾਰਡ ਦੇ ਕੇ ਸਨਮਾਨਿਤ ਕਰਨ।


Harinder Kaur

Content Editor

Related News