ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ : ਰਾਜ ਕੁਮਾਰ ਅਰੋੜਾ

01/27/2022 7:42:29 PM

ਸੰਗਰੂਰ, (ਵਿਜੈ ਕੁਮਾਰ ਸਿੰਗਲਾ) : ਸਮਾਜ ਸੇਵਾ, ਲੋਕ ਭਲਾਈ, ਪੈਨਸ਼ਨਰਾਂ ਤੇ ਬਜ਼ੁਰਗਾਂ ਦੀ ਭਲਾਈ ਅਤੇ ਸਤਿਕਾਰ ਨੂੰ ਸਮਰਪਿਤ ਵੱਖ-ਵੱਖ ਸਰਕਾਰੀ ਅਤੇ ਅਰਧ-ਸਰਕਾਰੀ ਵਿਭਾਗਾਂ 'ਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ, ਕਰਮਚਾਰੀਆਂ ਤੇ ਸਮਾਜ ਸੇਵੀਆਂ ਦੀ ਸੰਸਥਾ ਸਟੇਟ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਗਣਤੰਤਰਤਾ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੇ ਸੂਬਾਈ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਮਨਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ 'ਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੇਖੋਂ, ਓ. ਪੀ. ਖਿੱਪਲ, ਕਿਸ਼ੋਰੀ ਲਾਲ, ਡਾ. ਮਨਮੋਹਣ ਸਿੰਘ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਜਨਕ ਰਾਜ ਜੋਸ਼ੀ, ਬਲਦੇਵ ਸਿੰਘ ਰਤਨ, ਪ੍ਰਬੰਧਕੀ ਸਕੱਤਰ ਸੁਰਿੰਦਰ ਸਿੰਘ ਸੋਢੀ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਐਸੋਸੀਏਸ਼ਨ ਦੇ ਜਨਰਲ ਸਕੱਤਰ ਕੰਵਲਜੀਤ ਸਿੰਘ ਤੇ ਪਵਨ ਸ਼ਰਮਾ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅੱਜ ਦਾ ਦਿਨ ਪਵਿੱਤਰ ਸੰਵਿਧਾਨ ਨੂੰ ਲਾਗੂ ਕਰਨ ਵਾਲਾ ਦਿਨ ਹੈ। ਸਾਨੂੰ ਸਾਰਿਆਂ ਨੂੰ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ, ਜਿਹੜੀ ਕੌਮ ਆਪਣੀਆਂ ਲੀਹਾਂ ਤੋਂ ਉਤਰ ਜਾਵੇ, ਉਸ ਦਾ ਭਵਿੱਖ ਗੁਆਚ ਜਾਂਦਾ ਹੈ। ਸਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਧਰਮ ਨਿਰਪੱਖ ਗਣਤੰਤਰ ਨੂੰ ਕਾਇਮ ਰੱਖਣ ਲਈ ਪੂਰੀ ਵਾਹ ਲਾਵਾਂਗੇ ਤਾਂ ਜੋ ਭਾਰਤ ਦੁਨੀਆਂ ਵਿੱਚ ਚੰਗੇ ਲੋਕਤੰਤਰ ਦੀਆਂ ਨੀਹਾਂ ਸਾਬਤ ਕਰ ਸਕੇ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀ ਵੋਟ ਦਾ ਸੋਚ-ਸਮਝ ਕੇ ਇਸਤੇਮਾਲ ਕੀਤਾ ਜਾਵੇ। 

ਇਹ ਵੀ ਪੜ੍ਹੋ : ਸੱਤਾ ‘ਚ ਆਏ ਤਾਂ ਅਧਿਆਪਕਾਂ ਦੇ ਸਾਰੇ ਉਲਾਂਭੇ ਲਾਹ ਦਿਆਂਗੇ: ਭਗਵੰਤ ਮਾਨ

ਚੇਅਰਮੈਨ ਰਵਿੰਦਰ ਸਿੰਘ ਗੁੱਡੂ ਨੇ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਦੱਸਿਆ ਕਿ ਅੱਜ ਦੇ ਦਿਨ ਡਾ. ਬੀ. ਆਰ. ਅੰਬੇਡਕਰ ਵੱਲੋਂ ਤਿਆਰ ਕੀਤੇ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ। 15 ਅਗਸਤ 1947 ਨੂੰ ਦੇਸ਼ ਅਜ਼ਾਦ ਹੋਣ ਤੋਂ ਬਾਅਦ ਇਹ ਸੰਵਿਧਾਨ ਲਾਗੂ ਹੋਇਆ। ਇਸ ਲਈ 26 ਜਨਵਰੀ 1950 ਨੂੰ ਜਿਸ ਦਿਨ ਇਹ ਸੰਵਿਧਾਨ ਲਾਗੂ ਹੋਇਆ, ਉਸ ਦਿਨ ਤੋਂ ਹਰ ਸਾਲ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ''ਐ ਮਾਲਕ ਤੇਰੇ ਬੰਦੇ ਹਮ'' ਗੀਤ ਵੀ ਗਾਇਆ। ਇਸ ਦੇ ਨਾਲ ਹੀ ਮਹੇਸ਼ ਜੌਹਰ, ਓ. ਪੀ. ਅਰੋੜਾ, ਕਿਸ਼ੋਰੀ ਲਾਲ, ਜਤਿੰਦਰ ਕੁਮਾਰ ਗੁਪਤਾ, ਰਾਜ ਕੁਮਾਰ ਬਾਂਸਲ ਤੇ ਸ਼ਿੰਦਰਪਾਲ ਅਸ਼ਟਾ ਨੇ ਵੀ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾਵਾਂ ਸੁਣਾ ਕੇ ਹਾਜ਼ਰੀਨ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ।

ਇਹ ਵੀ ਪੜ੍ਹੋ : ਟਿਕਟ ਕੱਟੇ ਜਾਣ 'ਤੇ ਦਮਨ ਬਾਜਵਾ ਦੇ ਬਾਗੀ ਤੇਵਰ, ਲਾਈਵ ਹੋ ਕੇ ਕਹੀਆਂ ਇਹ ਗੱਲਾਂ (ਵੀਡੀਓ)

ਇਸ ਮੌਕੇ ਵੈਦ ਹਾਕਮ ਸਿੰਘ, ਓਮ ਪ੍ਰਕਾਸ਼, ਅਸ਼ੋਕ ਕੁਮਾਰ ਡੱਲਾ, ਜਵਾਹਰ ਲਾਲ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾ ਦੇ ਅਹੁਦੇਦਾਰ ਮੌਜੂਦ ਸਨ। ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ 29 ਜਨਵਰੀ ਨੂੰ ਸਵੇਰੇ ਸਾਢੇ 10 ਵਜੇ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਅਹਿਮ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਮੌਜੂਦਾ ਹਾਲਾਤ 'ਤੇ ਵਿਚਾਰ ਕਰਨ ਦੇ ਨਾਲ-ਨਾਲ ਸਨਮਾਨ ਅਤੇ ਸੱਭਿਆਚਾਰਕ ਸਮਾਗਮ ਵੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ : ਕਾਂਗਰਸ ਨੇ ਹਲਕਾ ਸਾਊਥ ਨੂੰ ਛੱਡ ਕੇ ਲੁਧਿਆਣਾ ਦੀਆਂ ਸਾਰੀਆਂ ਸੀਟਾਂ 'ਤੇ ਐਲਾਨੇ ਉਮੀਦਵਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal