‘ਚੰਦ ਭਾਨ ਡਰੇਨ’ ’ਚ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਪਾਣੀ , ਡਰੇਨ ਟੁੱਟਣ ਦਾ ਖ਼ਤਰਾ

07/16/2022 12:32:03 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)-  ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ’ਚੋਂ ਦੀ ਲੰਘਦੀ ਇਲਾਕੇ ਦੀ ਸਭ ਤੋਂ ਵੱਡੀ ਡਰੇਨ ਜਿਸ ਨੂੰ ਚੰਦ ਭਾਨ ਡਰੇਨ ਕਿਹਾ ਜਾਂਦਾ ਹੈ। ਜਿਸ ’ਚ   ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਦੀ ਵਹਿ ਰਿਹਾ ਹੈ । ਜਿਸ ਕਰਕੇ ਕਿਸੇ ਵੇਲੇ ਵੀ ਇਹ ਡਰੇਨ ਟੁੱਟ ਸਕਦੀ ਹੈ ਕਿਉਂਕਿ ਅਨੇਕਾਂ ਥਾਵਾਂ ਤੋਂ ਲੋਕਾਂ ਨੇ ਦੋਵਾਂ ਪਟੜੀਆਂ ਤੋਂ ਮਿੱਟੀ ਚੁੱਕੀ ਹੋਈ ਹੈ ।ਮਿੱਟੀ ਚੁੱਕਣ ਕਰਕੇ ਪਟੜੀਆਂ ਨੀਵੀਆਂ ਹੋ ਗਈਆਂ ਹਨ, ਜਿਸ ਕਾਰਨ ਨੇੜੇ ਦੇ ਪਿੰਡਾਂ ਵਾਲਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ।

ਇਹ ਵੀ ਪੜ੍ਹੋ : PM ਮੋਦੀ ਦੀ ਅਗਵਾਈ ਹੇਠ ਭਾਰਤੀ ਅਰਥਵਿਵਸਥਾ ਸਭ ਤੋਂ ਵਧੀਆ : ਕੇਵਲ ਢਿੱਲੋਂ

ਦੱਸਣਯੋਗ ਹੈ ਕਿ ਜਿਆਦਾ ਮੀਂਹ ਪੈਣ ਨਾਲ ਨਹਿਰਾਂ, ਰਜਬਾਹਿਆਂ ਅਤੇ ਕੱਸੀਆਂ ਦਾ ਪਾਣੀ ਉਕਤ ਡਰੇਨ ’ਚ ਛੱਡ ਦਿੱਤਾ ਗਿਆ ਹੈ ਤੇ ਇਹ ਡਰੇਨ ਉਵਰਫ਼ਲੋ ਹੋ ਗਈ ਹੈ। ਮੀਂਹ ਪੈਣ ਕਾਰਨ ਕਿਸਾਨਾਂ ਨੇ ਮੋਘੇ ਬੰਦ ਕਰ ਦਿੱਤੇ ਹਨ ਜਿਸ ਕਰਕੇ ਨਹਿਰਾਂ, ਰਜਬਾਹਿਆਂ ਅਤੇ ਕੱਸੀਆਂ ’ਚ ਨਹਿਰੀ ਪਾਣੀ ਉਵਰਫਲੋ ਹੋ ਗਿਆ ਹੈ । 

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ਸਿਵਲ ਹਸਪਤਾਲ ’ਚ ਦਾਖ਼ਲ ਕੈਦੀ ਹੋਇਆ ਫ਼ਰਾਰ, ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ

ਪਿੰਡਾਂ ਦੇ ਛੱਪੜਾਂ ਅਤੇ ਛੱਪੜੀਆਂ ’ਚ ਉਵਰਫ਼ਲੋ ਹੋਇਆ ਪਾਣੀ

ਇਸ ਖ਼ੇਤਰ ਦੇ ਅਨੇਕਾਂ ਪਿੰਡਾਂ ’ਚ ਛੱਪੜਾਂ ਅਤੇ ਛੱਪੜੀਆਂ ਦਾ ਪਾਣੀ ਉਵਰਫ਼ਲੋ ਹੋ ਗਿਆ ਹੈ ਤੇ ਇਹ ਪਾਣੀ ਲੋਕਾਂ ਦੇ ਘਰਾਂ ’ਚ ਵੜ ਗਿਆ ਹੈ । ਜਿਸ ਕਰਕੇ ਲੋਕਾਂ ਨੂੰ ਲੰਘਣਾ ਟੱਪਣਾ ਔਖਾ ਹੋਇਆ ਪਿਆ ਹੈ । ਪੰਚਾਇਤਾਂ ਅਤੇ ਸੰਬੰਧਿਤ ਵਿਭਾਗ ਵੱਲੋਂ ਛੱਪੜਾਂ ਅਤੇ ਛੱਪੜੀਆਂ ’ਚੋਂ ਪਾਣੀ ਬਾਹਰ ਕੱਢਣਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਬਿਜਲੀ ਦੀਆਂ ਮੋਟਰਾਂ, ਟਰੈਕਟਰਾਂ ਅਤੇ ਜਰਨੇਟਰਾਂ ਨਾਲ ਪਾਣੀ ਕੱਢਿਆ ਜਾ ਰਿਹਾ ਹੈ । 

Anuradha

This news is Content Editor Anuradha