ਘਰੇਲੂ ਪਾਣੀ ਬਿੱਲ ਲੱਖਾਂ ''ਚ ਆਉਣ ਕਾਰਨ ਲੋਕਾਂ ਦੇ ਸਿਆਲਾਂ ''ਚ ਛੁੱਟੇ ਪਸੀਨੇ

01/02/2020 6:07:38 PM

ਲੁਧਿਆਣਾ (ਜ.ਬ.) : ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਵਿਖੇ ਲੱਖਾਂ ਰੁਪਏ ਦਾ ਪਾਣੀ ਦਾ ਬਿੱਲ ਮਿਲਣ ਕਾਰਣ ਲੋਕਾਂ 'ਚ ਭੜਥੂ ਪੈ ਗਿਆ। ਕਿਹਾ ਜਾਂਦਾ ਹੈ ਕਿ ਗੋਲ ਮਾਰਕੀਟ ਨੇੜੇ ਐੱਚ. ਐੱਮ. ਬਲਾਕ 'ਚ 2 ਸਕੂਟਰ ਸਵਾਰ ਆਏ ਵਿਅਕਤੀ, ਜੋ ਕਿ ਆਪਣੇ ਆਪ ਨੂੰ ਨਿਗਮ ਮੁਲਾਜ਼ਮ ਦੱਸ ਰਹੇ ਸਨ, ਜ਼ਬਰਦਸਤੀ ਲੋਕਾਂ ਨੂੰ ਪਾਣੀ ਦੇ ਬਿੱਲ ਫੜਾ ਗਏ, ਜਿਸ ਕਾਰਨ ਲੋਕ ਭੜਕ ਉੱਠੇ। ਇਲਾਕੇ ਦੇ ਲੋਕਾਂ ਨੇ ਮਾਮਲਾ ਕੌਂਸਲਰ ਦੇ ਧਿਆਨ 'ਚ ਲਿਆਂਦਾ ਪਰ ਉਨ੍ਹਾਂ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਦੋਵੇਂ ਵਿਅਕਤੀ ਤਿੱਤਰ ਹੋ ਗਏ। ਸੀਨੀਅਰ ਕਾਂਗਰਸ ਆਗੂ ਡਾ. ਪ੍ਰਦੀਪ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦਾ ਐੱਚ. ਐੱਮ. ਬਲਾਕ 'ਚ ਮਕਾਨ ਹੈ। ਸਰਕਾਰ ਵਲੋਂ 125 ਗਜ਼ ਤੱਕ ਦੇ ਰਿਹਾਇਸ਼ੀ ਮਕਾਨਾਂ 'ਤੇ ਪਾਣੀ ਦੇ ਬਿੱਲ ਮੁਆਫ ਹਨ। ਅਚਾਨਕ ਲੱਖਾਂ ਰੁਪਏ ਦੇ ਬਿੱਲ ਘਰਾਂ 'ਚ ਫੜਾ ਜਾਣਾ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਉਨ੍ਹਾਂ ਦੀ ਮਾਤਾ 3-4 ਦਿਨਾਂ ਤੋਂ ਬੀਮਾਰ ਹੋਣ ਕਰ ਕੇ ਹਸਪਤਾਲ ਹੀ ਹਨ। ਜਿਹੜੇ 2 ਮੁਲਾਜ਼ਮ ਦੱਸਣ ਵਾਲੇ ਵਿਅਕਤੀ ਮੁਹੱਲੇ 'ਚ ਆਏ ਸਨ ਉਹ ਗੁਆਂਢੀਆਂ ਨੂੰ ਜ਼ਬਰਦਸਤੀ ਬਿੱਲ ਫੜਾ ਗਏ ਕਿ ਇਸ ਮਕਾਨ ਦਾ ਹੀ ਬਿੱਲ ਹੈ। ਬਿੱਲ ਉੱਪਰ ਨਾ ਤਾਂ ਉਨ੍ਹਾਂ ਦਾ ਨਾਂ ਹੈ ਨਾ ਹੀ ਪਤਾ ਹੈ ਜਾਂ ਇਲਾਕਾ ਲਿਖਿਆ ਹੈ। ਪਤਾ ਨਹੀਂ ਕਿਥੋਂ ਦਾ ਬਿੱਲ ਹੈ।

PunjabKesariਇਸ ਤਰ੍ਹਾਂ ਐੱਚ. ਐੱਮ. ਬਲਾਕ ਦੇ ਰਵਿੰਦਰ ਜੈਨ ਨੇ ਕਿਹਾ ਕਿ ਸਕੂਟਰ ਸਵਾਰ 2 ਵਿਅਕਤੀ ਆਪਣੇ ਆਪ ਨੂੰ ਮੁਲਾਜ਼ਮ ਦੱਸ ਰਹੇ ਸਨ। ਉਨ੍ਹਾਂ ਦੇ ਮਕਾਨ ਦਾ ਬਿੱਲ ਕਹਿ ਕੇ ਉੱਥੇ ਰਹਿ ਰਹੇ ਵਿਅਕਤੀ ਨੂੰ ਫੜਾ ਦਿੱਤਾ। ਬਿੱਲ 'ਤੇ ਨਾ ਕੋਈ ਮਕਾਨ ਦਾ ਨੰਬਰ ਤੇ ਨਾਂ ਹੈ ਫਿਰ ਵੀ ਦੋਵੇਂ ਜ਼ਬਰਦਸਤੀ ਪਾਣੀ ਦਾ ਬਿੱਲ ਦੇ ਕੇ ਤਿੱਤਰ ਹੋ ਗਏ। ਜਦੋਂ ਮੁਲਾਜ਼ਮ ਦੱਸ ਰਹੇ ਵਿਅਕਤੀਆਂ ਨੂੰ ਕਿਹਾ ਗਿਆ ਕਿ ਬਿੱਲਾਂ ਉੱਪਰ ਇਨ੍ਹਾਂ ਘਰਾਂ ਦਾ ਕੋਈ ਪਤਾ ਨਹੀਂ ਹੈ, ਕੋਈ ਨਾਂ ਨਹੀਂ ਹੈ ਤਾਂ ਉਹ ਇਹ ਕਹਿ ਕੇ ਫਰਾਰ ਹੋ ਗਏ ਕਿ ਇਹੋ ਪਤਾ ਹੈ ਜੋ ਹਾਲੇ ਉਨ੍ਹਾਂ ਦੇ ਰਿਕਾਰਡ 'ਚ ਨਹੀਂ ਹੈ। ਭੀੜ ਇਕੱਠੀ ਹੁੰਦੀ ਦੇਖ ਦੋਵੇਂ ਦੌੜ ਗਏ।

ਕੌਸਲਰ ਨੇ ਕਿਹਾ, 'ਪਾਣੀ ਬਿੱਲ ਜਮ੍ਹਾ ਕਰਵਾਉਣ ਦੀ ਲੋੜ ਨਹੀਂ'
ਵਾਰਡ 23 ਦੇ ਕੌਂਸਲਰ ਸੰਦੀਪ ਗੌਰਵ ਭੱਟੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ, ਜਿਸ ਦੀ ਜਾਂਚ ਕੀਤੀ ਜਾਏਗੀ। ਗਲਤ ਬਿੱਲ ਕੱਟੇ ਗਏ ਹਨ, ਬਾਕੀ ਸੀਵਰੇਜ ਪਾਣੀ ਬਿੱਲ ਦਾ ਪ੍ਰਸਤਾਵ ਪੈਂਡਿੰਗ ਕਰ ਦਿੱਤਾ ਹੈ। ਲੋਕਾਂ ਨੂੰ ਹਾਲੇ ਬਿੱਲ ਜਮ੍ਹਾ ਕਰਵਾਉਣ ਦੀ ਲੋੜ ਨਹੀਂ ਹੈ।


Anuradha

Content Editor

Related News