ਗੰਦੇ ਪਾਣੀ ਦੀ ਨਿਕਾਸੀ ਲਈ ਪਾਈ ਪਾਈਪ ਹੋਈ ਲੀਕ

04/15/2018 10:46:22 AM

ਅਬੋਹਰ (ਸੁਨੀਲ) - ਪਿੰਡ ਕੰਧਵਾਲਾ ਅਮਰਕੋਟ-ਕਿੱਕਰ ਖੇੜਾ ਸੜਕ 'ਤੇ ਕੰਧਵਾਲਾ ਅਮਰਕੋਟ ਦੇ ਛੱਪੜ ਤੋਂ ਗੰਦੇ ਪਾਣੀ ਦੀ ਨਿਕਾਸੀ ਲਈ ਪਾਈ ਪਾਈਪ ਲਾਈਨ ਦੇ ਜਗ੍ਹਾ-ਜਗ੍ਹਾ ਤੋਂ ਲੀਕੇਜ ਹੋਣ ਨਾਲ ਨਵੀਂ ਉਸਾਰੀ ਸੜਕ ਟੁੱਟਣ ਲੱਗ ਪਈ ਹੈ। ਅਜਿਹੇ 'ਚ ਸੜਕ 'ਤੇ ਕਈ-ਕਈ ਫੁੱਟ ਡੂੰਘੇ ਖੱਡੇ ਬਣ ਚੁੱਕੇ ਹਨ ਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰ ਕੇ ਲੰਘਣਾ ਪੈ ਰਿਹਾ ਹੈ। 
ਮਿਲੀ ਜਾਣਕਾਰੀ ਅਨੁਸਾਰ ਬਦਬੂ ਨਾਲ ਵੀ ਲੋਕਾਂ ਦਾ ਬੁਰਾ ਹਾਲ ਹੈ ਤੇ ਖੜ੍ਹੇ ਪਾਣੀ ਨਾਲ ਮੱਛਰ ਡੇਂਗੂ ਵਰਗੀ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ। ਲੋਕਾਂ ਵੱਲੋਂ ਪਾਣੀ ਨੂੰ ਰੋਕਣ ਲਈ ਪਾਈ ਗਈ ਮਿੱਟੀ ਨਾਲ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ ਹੈ। ਉਨ੍ਹਾਂ ਵੱਲੋਂ ਕਈ ਵਾਰ ਸਬੰਧਤ ਵਿਭਾਗ ਨੂੰ ਜਾਣੂ ਕਰਵਾਏ ਜਾਣ ਤੋਂ ਬਾਅਦ ਵੀ ਹੁਣ ਤੱਕ ਸਮੱਸਿਆ ਉਂਝ ਹੀ ਬਣੀ ਹੋਈ ਹੈ। ਸੜਕ 'ਤੇ ਬਣੇ ਖੱਡਿਆਂ ਨਾਲ ਰਾਹਗੀਰਾਂ ਤੇ ਵਾਹਨਾਂ ਦਾ ਲੰਘਣਾ ਮੁਸ਼ਕਲ ਹੋ ਰਿਹਾ ਹੈ । ਲੀਕੇਜ ਨਾਲ ਫੈਲੇ ਪਾਣੀ ਨਾਲ ਸੜਕ ਕੰਡੇ ਕਿਸਾਨਾਂ ਦੀਆਂ ਫਸਲਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਲੋਕਾਂ ਵੱਲੋਂ ਉਪਮੰਡਲ ਅਧਿਕਾਰੀ ਪੂਨਮ ਸਿੰਘ ਅਤੇ ਸਬੰਧਤ ਅਧਿਕਾਰੀਆਂ ਨੂੰ ਰੋਡ ਦਾ ਦੌਰਾ ਕਰ ਕੇ ਰਾਹਗੀਰਾਂ ਦੀ ਸਮੱਸਿਆ ਨੂੰ ਛੇਤੀ ਹੱਲ ਕਰਵਾਉਣ ਦੀ ਮੰਗ ਕੀਤੀ ਗਈ ਹੈ।